ਦਿੱਲੀ ਪੁਲਸ ਦੇ 2 ਕਾਂਸਟੇਬਲ ਕੋਰੋਨਾ ਪਾਜ਼ੇਟਿਵ

05/01/2020 7:05:06 PM

ਨਵੀਂ ਦਿੱਲੀ-ਦੇਸ਼ ਭਰ 'ਚ ਖਤਰਨਾਕ ਕੋਰੋਨਾਵਾਇਰਸ ਖਿਲਾਫ ਲੜ ਰਹੇ ਯੋਧੇ ਵੀ ਹੁਣ ਇਸ ਦੀ ਚਪੇਟ 'ਚ ਆ ਰਹੇ ਹਨ। ਰਾਜਧਾਨੀ ਦਿੱਲੀ 'ਚ ਅੱਜ ਭਾਵ ਸ਼ੁੱਕਰਵਾਰ ਨੂੰ ਨਾਰਥ ਈਸਟ ਜ਼ਿਲੇ ਦੇ ਖਜੂਰੀ ਖਾਸ ਪੁਲਸ ਸਟੇਸ਼ਨ ਦੇ 2 ਪੁਲਸ ਕਰਮਚਾਰੀਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਨਾਰਥ ਈਸਟ ਦਿੱਲੀ ਦੇ ਵਿਸ਼ੇਸ਼ ਪੁਲਸ ਕਮਿਸ਼ਨਰ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਨਾਲ 4 ਕਾਂਸਟੇਬਲ ਵੀ ਸੀ। ਉਨ੍ਹਾਂ ਦਾ ਵੀ ਟੈਸਟ ਕੀਤਾ ਗਿਆ ਫਿਲਹਾਲ ਸਾਰਿਆਂ ਨੂੰ ਕੁਆਰੰਟੀਨ ਕੀਤਾ ਜਾ ਗਿਆ ਹੈ।

PunjabKesari

ਇਸ ਤੋਂ ਪਹਿਲਾ ਵੀਰਵਾਰ ਨੂੰ ਰਾਜਧਾਨੀ ਦਿੱਲੀ ਦੇ ਓਖਲਾ ਸਬਜ਼ੀ ਮੰਡੀ 'ਚ ਤਾਇਨਾਤ ਦਿੱਲੀ ਪੁਲਸ ਦੇ 32 ਸਾਲਾਂ ਸਬ ਇੰਸਪੈਕਟਰ ਕੋਰੋਨਾਵਾਇਰਸ ਪਾਜ਼ੇਟਿਵ ਮਿਲੇ ਹਨ, ਜਿਸ ਤੋਂ ਬਾਅਦ ਪੁਲਸ ਕਰਮਚਾਰੀ ਦੇ ਸੰਪਰਕ 'ਚ ਆਏ 40 ਲੋਕਾਂ ਨੂੰ ਘਰ 'ਚ ਇਕਾਂਤਵਾਸ਼ 'ਚ ਰਹਿਣ ਲਈ ਕਿਹਾ ਗਿਆ। ਪੁਲਸ ਡਿਪਟੀ ਕਮਿਸ਼ਨਰ (ਦੱਖਣੀ ਪੂਰਬੀ) ਆਰ.ਪੀ. ਮੀਣਾ ਨੇ ਦੱਸਿਆ ਹੈ, ਅਮਰ ਕਾਲੋਨੀ ਪੁਲਸ ਥਾਣੇ 'ਚ ਤਾਇਨਾਤ ਇਕ ਪੁਲਸ ਕਰਮਚਾਰੀ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ 40 ਪੁਲਸ ਕਰਮਚਾਰੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਸੀ, ਜਿਸ ਤੋਂ ਬਾਅਦ 2 ਹੋਰ ਪੁਲਸ ਕਰਮਚਾਰੀ ਪਾਜ਼ੇਟਿਵ ਮਿਲੇ ਗਏ ਸੀ। 


Iqbalkaur

Content Editor

Related News