BSF ਦੇ 2 ਕਰਮਚਾਰੀਆਂ ਦੀ ਕੋਰੋਨਾ ਨਾਲ ਮੌਤ, 41 ਨਵੇਂ ਮਾਮਲੇ ਸਾਹਮਣੇ ਆਏ

Friday, May 08, 2020 - 01:45 AM (IST)

BSF ਦੇ 2 ਕਰਮਚਾਰੀਆਂ ਦੀ ਕੋਰੋਨਾ ਨਾਲ ਮੌਤ, 41 ਨਵੇਂ ਮਾਮਲੇ ਸਾਹਮਣੇ ਆਏ

ਨਵੀਂ ਦਿੱਲੀ (ਏਜੰਸੀ) - ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦੇ ਦੋ ਕਰਮਚਾਰੀਆਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ। ਕੋਵਿਡ-19 ਕਾਰਣ ਫੋਰਸ ਦੇ ਕਰਮਚਾਰੀਆਂ ਦੀ ਮੌਤ ਹੋਣ ਦਾ ਇਹ ਪਹਿਲਾ ਮਾਮਲਾ ਹੈ। ਫੋਰਸ ‘ਚ ਕੋਵਿਡ-19 ਦੇ 41 ਨਵੇਂ ਮਾਮਲੇ ਸਾਹਮਣੇ ਆਏ ਹਨ। ਬੀ.ਐਸ.ਐਫ. ‘ਚ ਸੰਕਰਮਣ ਦੇ ਕੁਲ ਮਾਮਲੇ ਵੱਧ ਕੇ ਹੁਣ 193 ਹੋ ਗਏ ਹਨ। ਦੋ ਜਵਾਨ ਇਸ ਬੀਮਾਰੀ ਤੋਂ ਠੀਕ ਹੋ ਚੁੱਕੇ ਹਨ। ਪਿਛਲੇ ਮਹੀਨੇ ਸੀ.ਆਰ.ਪੀ.ਐਫ. ਦੇ 55 ਸਾਲ ਦਾ ਇੱਕ ਸਬ ਇੰਸਪੈਕਟਰ ਦੀ ਸੰਕਰਮਣ ਨਾਲ ਮੌਤ ਹੋ ਗਈ ਸੀ। 41 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਫੋਰਸ ‘ਚ ਕੁਲ 193 ਕਰਮਚਾਰੀ ਪੀੜਤ ਹੋ ਗਏ ਹਨ।


author

Inder Prajapati

Content Editor

Related News