ਤਲਾਬ ''ਚ ਨਹਾਉਣ ਗਈ ਭੈਣ ਸਮੇਤ 2 ਭਰਾ ਡੁੱਬੇ, ਤਿੰਨਾਂ ਦੀ ਮੌਤ

Saturday, Apr 05, 2025 - 02:45 AM (IST)

ਤਲਾਬ ''ਚ ਨਹਾਉਣ ਗਈ ਭੈਣ ਸਮੇਤ 2 ਭਰਾ ਡੁੱਬੇ, ਤਿੰਨਾਂ ਦੀ ਮੌਤ

ਨੈਸ਼ਨਲ ਡੈਸਕ : ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ ਦੇ ਖਜੂਰੀਆ ਪਿੰਡ ਨੇੜੇ ਸ਼ੁੱਕਰਵਾਰ ਨੂੰ ਇਕ ਤਲਾਬ 'ਚ ਡੁੱਬਣ ਨਾਲ ਦੋ ਭਰਾਵਾਂ ਅਤੇ ਉਨ੍ਹਾਂ ਦੀ ਭੈਣ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੋ ਲੜਕਿਆਂ ਸਮੇਤ ਬੱਚੇ ਆਪਣੇ ਮਾਤਾ-ਪਿਤਾ ਨਾਲ ਮਹੂਆ ਇਕੱਠਾ ਕਰਨ ਲਈ ਜੰਗਲ ਗਏ ਸਨ ਅਤੇ ਵਾਪਸ ਆਉਂਦੇ ਸਮੇਂ ਦੁਪਹਿਰ 2 ਵਜੇ ਦੇ ਕਰੀਬ ਨਹਾਉਣ ਲਈ ਤਲਾਬ ਵਿੱਚ ਉਤਰੇ ਸਨ।

ਇਹ ਵੀ ਪੜ੍ਹੋ : ਵਕਫ਼ ਸੋਧ ਬਿੱਲ ਵਿਰੁੱਧ 8 ਸੂਬਿਆਂ ’ਚ ਵਿਰੋਧ ਪ੍ਰਦਰਸ਼ਨ, ਕੋਲਕਾਤਾ ਤੇ ਅਹਿਮਦਾਬਾਦ ’ਚ ਸਾੜੇ ਗਏ ਪੋਸਟਰ

ਸਿੱਧੀ ਦੇ ਐੱਸਪੀ ਰਵਿੰਦਰ ਵਰਮਾ ਨੇ ਦੱਸਿਆ ਕਿ ਦਾਊ ਪ੍ਰਜਾਪਤੀ (12), ਰਾਖੀ ਪ੍ਰਜਾਪਤੀ (9) ਅਤੇ ਛੋਟੂ ਪ੍ਰਜਾਪਤੀ (6) ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News