ਪੱਛਮੀ ਬੰਗਾਲ ’ਚ ਪਿਸਤੌਲ ਤੇ ਗੋਲਾ-ਬਾਰੂਦ ਨਾਲ 2 ਗ੍ਰਿਫਤਾਰ
Sunday, Dec 29, 2024 - 01:00 AM (IST)
ਸਿਲੀਗੁੜੀ, (ਯੂ. ਐੱਨ. ਆਈ.)– ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲੇ ਵਿਚ ਸਿਲੀਗੁੜੀ ਪੁਲਸ ਨੇ 2 ਨੌਜਵਾਨਾਂ ਨੂੰ ਪਿਸਤੌਲ ਅਤੇ ਗੋਲਾ-ਬਾਰੂਦ ਨਾਲ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਦੀ ਪਛਾਣ ਰਾਜਗੰਜ ਵਾਸੀ ਮੁਹੰਮਦ ਫੈਜਰ ਅਲੀ ਅਤੇ ਠਾਕੁਰਗੰਜ ਵਾਸੀ ਅਲਤਾਵ ਅਲੀ ਵਜੋਂ ਹੋਈ ਹੈ। ਪੁਲਸ ਸੂਤਰਾਂ ਮੁਤਾਬਕ ਦੋਵਾਂ ਨੌਜਵਾਨਾਂ ਨੂੰ ਦੁਪਹਿਰ ਕਟਹਲਬਸਤੀ ਸ਼ਮਸ਼ਾਨਘਾਟ ਨੇੜਿਓਂ ਫੜਿਆ ਗਿਆ।
ਪੁਲਸ ਸੂਤਰਾਂ ਮੁਤਾਬਕ ਦੋਵਾਂ ਦੀ ਇੱਛਾ ਫੁਲਬਾੜੀ ਵਿਚ ਅਪਰਾਧਿਕ ਸਰਗਰਮੀਆਂ ਨੂੰ ਅੰਜ਼ਾਮ ਦੇਣ ਦੀ ਸੀ। ਜਾਂਚ ਵਿਚ ਪਤਾ ਲੱਗਾ ਕਿ ਅਲਤਾਵ ਅਲੀ ਕੁਝ ਸਮੇਂ ਤੋਂ ਫੁਲਬਾੜੀ ਦੇ ਜੋਰਪੋਖਰੀ ਵਿਚ ਇਕ ਮਕਾਨ ਕਿਰਾਏ ’ਤੇ ਲੈ ਕੇ ਰਹਿ ਰਿਹਾ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਇਲਾਕੇ ਵਿਚ ਗੈਰ-ਕਾਨੂੰਨੀ ਕੰਮਾਂ ਨੂੰ ਅੰਜ਼ਾਮ ਦੇਣ ਦੀ ਯੋਜਨਾ ਸੀ।