ਹਰਿਆਣਾ 'ਚ ਸ਼ਰੇਆਮ ਕੁੜੀ ਨੂੰ ਅਗਵਾ ਕਰਨ ਦੀ ਕੋਸ਼ਿਸ਼, ਵੀਡੀਓ 'ਚ ਵੇਖੋ ਪੂਰੀ ਘਟਨਾ

Saturday, Oct 02, 2021 - 02:00 PM (IST)

ਹਰਿਆਣਾ 'ਚ ਸ਼ਰੇਆਮ ਕੁੜੀ ਨੂੰ ਅਗਵਾ ਕਰਨ ਦੀ ਕੋਸ਼ਿਸ਼, ਵੀਡੀਓ 'ਚ ਵੇਖੋ ਪੂਰੀ ਘਟਨਾ

ਜੀਂਦ- ਹਰਿਆਣਾ ਦੇ ਜੀਂਦ ਸ਼ਹਿਰ ਦੇ ਵਿਜੇ ਨਗਰ ਸਥਿਤ ਡਿਲਾਈਟ ਸਕੂਲ ਕੋਲ ਇਕ ਕੁੜੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਦਾ ਵੀਡੀਓ ਸਾਹਮਣੇ ਆਇਆ ਹੈ। ਪੁਲਸ ਨੇ ਇਸ ਮਾਮਲੇ ’ਚ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਦੋਸ਼ੀਆਂ ਤੋਂ ਪੁੱਛ-ਗਿੱਛ ਕਰ ਰਹੀ ਹੈ। ਇਸ ’ਚ ਇਕ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਇਸ ਮਾਮਲੇ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਕਾਂਗਰਸ ਨੇਤਾ ਅਲਕਾ ਲਾਂਬਾ ਨੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਹਮਾਰੀ ਬੇਟੀਆਂ’। 

 

ਜਾਣਕਾਰੀ ਅਨੁਸਾਰ ਸਫ਼ੀਦੋਂ ਰੋਡ ਸਥਿਤ ਇਕ ਕਾਲੋਨੀ ਦੀ 15 ਸਾਲਾ ਕੁੜੀ ਨੇ ਮਹਿਲਾ ਥਾਣਾ ਪੁਲਸ ਨੂੰ ਸ਼ਿਕਾਇਤ ਦਿੱਤੀ। ਸ਼ਿਕਾਇਤ ’ਚ ਉਸ ਨੇ ਦੱਸਿਆ ਕਿ 21 ਸਤੰਬਰ ਸਵੇਰੇ 8 ਵਜੇ ਉਹ ਸਾਈਕਲ ’ਤੇ ਸਕੂਲ ਜਾ ਰਹੀ ਸੀ। ਜਦੋਂ ਉਹ ਵਿਜੇ ਨਗਰ ਸਥਿਤ ਡਿਲਾਈਟ ਸਕੂਲ ਕੋਲ ਪਹੁੰਚੀ ਤਾਂ ਉਸ ਦੀ ਮਾਸੀ ਦੇ ਦਿਓਰ ਦੀਪਕ ਅਤੇ 2 ਹੋਰ ਨੌਜਵਾਨ ਆਏ। ਉਨ੍ਹਾਂ ਨੇ ਬਾਈਕ ਉਸ ਦੀ ਸਾਈਕਲ ਅੱਗੇ ਖੜ੍ਹੀ ਕਰ ਦਿੱਤੀ। ਫਿਰ ਉਸ ਨੂੰ ਜ਼ਬਰਨ ਬਾਈਕ ’ਤੇ ਬਿਠਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੇ ਰੌਲਾ ਪਾਇਆ ਤਾਂ ਕਾਲੋਨੀ ਦੇ ਲੋਕ ਮੌਕੇ ’ਤੇ ਪਹੁੰਚੇ। ਜਿਨ੍ਹਾਂ ਨੂੰ ਦੇਖ ਕੇ ਤਿੰਨੋਂ ਨੌਜਵਾਨ ਜਾਨੋਂ ਮਾਰਨ ਦੀ ਧਮਕੀ ਦੇ ਕੇ ਮੌਕੇ ’ਤੇ ਦੌੜ ਗਏ। ਮਹਿਲਾ ਥਾਣਾ ਇੰਚਾਰਜ ਗੀਤਾ ਦੇਵੀ ਨੇ ਦੱਸਿਆ ਕਿ ਕੁੜੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲੇ 2 ਦੋਸ਼ੀਆਂ ਦੀਪਕ ਅਤੇ ਸੋਨੂੰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਦੋਸ਼ੀਆਂ ਤੋਂ ਪੁੱਛ-ਗਿੱਛ ਕਰ ਰਹੀ ਹੈ। 

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ’ਤੇ ਬੋਲੇ PM ਮੋਦੀ- ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਦੱਸਿਆ 'ਰਾਜਨੀਤਕ ਧੋਖਾਧੜੀ'

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News