ਜਲਦ ਹੋਵੇਗੀ ਭਾਰਤ-ਚੀਨ ਵਿਚਾਲੇ 19ਵੇਂ ਦੌਰ ਦੀ ਫ਼ੌਜੀ ਵਾਰਤਾ, ਪੂਰਬੀ ਲੱਦਾਖ ਸਮੇਤ ਇਨ੍ਹਾਂ ਮੁੱਦਿਆਂ ''ਤੇ ਹੋਈ ਚਰਚਾ
Thursday, Jun 01, 2023 - 01:38 AM (IST)
ਨਵੀਂ ਦਿੱਲੀ : ਭਾਰਤ ਤੇ ਚੀਨ ਨੇ ਬੁੱਧਵਾਰ ਨੂੰ ਇੱਥੇ ਸਿੱਧੀ ਕੂਟਨੀਤਕ ਗੱਲਬਾਤ ਮੁੜ ਸ਼ੁਰੂ ਕੀਤੀ। ਇਸ ਦੌਰਾਨ ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ (LAC) ਦੇ ਨਾਲ-ਨਾਲ ਰੁਕਾਵਟ ਦੇ ਹੋਰ ਬਿੰਦੂਆਂ ਤੋਂ ਫ਼ੌਜਾਂ ਨੂੰ ਵਾਪਸ ਬੁਲਾਉਣ ਦੇ ਪ੍ਰਸਤਾਵ 'ਤੇ "ਸਪੱਸ਼ਟ ਅਤੇ ਖੁੱਲ੍ਹੇ" ਢੰਗ ਨਾਲ ਚਰਚਾ ਕੀਤੀ ਗਈ।
ਇਹ ਵੀ ਪੜ੍ਹੋ : ਜਰਨੈਲ ਸਿੰਘ ਕਤਲਕਾਂਡ : ਬੰਬੀਹਾ ਗੈਂਗ ਦਾ ਕਾਰਕੁੰਨ ਗੁਰਵੀਰ ਗੁਰੀ ਗ੍ਰਿਫ਼ਤਾਰ, ਪਿਸਤੌਲ ਬਰਾਮਦ
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸ਼ਾਂਤੀ ਅਤੇ ਸਦਭਾਵਨਾ ਦੀ ਬਹਾਲੀ ਨਾਲ ਦੁਵੱਲੇ ਸਬੰਧਾਂ ਲਈ ਅਨੁਕੂਲ ਸਥਿਤੀ ਪੈਦਾ ਕਰਨ ਵਿੱਚ ਮਦਦ ਮਿਲੇਗੀ ਤੇ ਇਸ ਮੰਤਵ ਲਈ ਦੋਵੇਂ ਧਿਰਾਂ ਛੇਤੀ ਤੋਂ ਛੇਤੀ ਫ਼ੌਜੀ ਵਾਰਤਾ ਦੇ ਅਗਲੇ ਦੌਰ ਲਈ ਸਹਿਮਤ ਹੋ ਗਈਆਂ ਹਨ। ਇਹ ਬੈਠਕ ਭਾਰਤ-ਚੀਨ ਸਰਹੱਦੀ ਮਾਮਲਿਆਂ 'ਤੇ ਸਲਾਹ ਅਤੇ ਤਾਲਮੇਲ ਲਈ ਵਰਕਿੰਗ ਮਕੈਨਿਜ਼ਮ ਫਰੇਮਵਰਕ (WMCC) ਦੇ ਤਹਿਤ ਹੋਈ।
ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ ਰਿਸ਼ਵਤ ਲੈਂਦਿਆਂ PSPCL ਦਾ SDO ਤੇ ਲਾਈਨਮੈਨ ਕਾਬੂ
ਵਿਦੇਸ਼ ਮੰਤਰਾਲੇ ਨੇ ਕਿਹਾ, “ਦੋਵਾਂ ਧਿਰਾਂ ਨੇ ਭਾਰਤ-ਚੀਨ ਸਰਹੱਦ ਦੇ ਪੱਛਮੀ ਸੈਕਟਰ ਵਿੱਚ ਐੱਲਏਸੀ ਦੇ ਨਾਲ ਸਥਿਤੀ ਦੀ ਸਮੀਖਿਆ ਕੀਤੀ ਅਤੇ ਬਾਕੀ ਸੈਕਟਰਾਂ ਤੋਂ ਵੱਖ ਹੋਣ ਦੇ ਪ੍ਰਸਤਾਵ ਉੱਤੇ ਖੁੱਲ੍ਹ ਕੇ ਚਰਚਾ ਕੀਤੀ।” ਵਿਦੇਸ਼ ਮੰਤਰਾਲੇ ਦੁਆਰਾ ਜਾਰੀ ਬਿਆਨ ਮਾਮਲੇ 'ਚ ਕਿਹਾ ਗਿਆ ਕਿ ਦੋਵੇਂ ਦੇਸ਼ ਸੀਨੀਅਰ ਕਮਾਂਡਰ ਪੱਧਰ ਦੀ 19ਵੀਂ ਗੇੜ ਦੀ ਬੈਠਕ ਜਲਦ ਤੋਂ ਜਲਦ ਕਰਵਾਉਣ ਲਈ ਸਹਿਮਤ ਹੋ ਗਏ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਧਿਰਾਂ ਫ਼ੌਜੀ ਅਤੇ ਕੂਟਨੀਤਕ ਚੈਨਲ ਰਾਹੀਂ ਲਗਾਤਾਰ ਗੱਲਬਾਤ ਕਰ ਰਹੀਆਂ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।