1985 ਬੰਬ ਧਮਾਕੇ ਮਾਮਲੇ 'ਤੇ ਕੋਰਟ ਦਾ ਵੱਡਾ ਫੈਸਲਾ

03/05/2020 5:08:08 PM

ਨਵੀਂ ਦਿੱਲੀ— ਸਾਲ 1985 ਟਰਾਂਜਿਸਟਰ ਬੰਬ ਧਮਾਕੇ ਮਾਮਲੇ 'ਤੇ ਦਿੱਲੀ ਦੀ ਇਕ ਕੋਰਟ ਵਲੋਂ ਵੱਡਾ ਫੈਸਲਾ ਸੁਣਾਇਆ ਹੈ। ਦਿੱਲੀ ਦੀ ਸਾਕੇਤ ਕੋਰਟ ਨੇ ਇਨ੍ਹਾਂ ਧਮਾਕਿਆਂ ਦੇ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਕਰੀਬ 35 ਸਾਲ ਬਾਅਦ ਕੋਰਟ ਨੇ ਇਹ ਫੈਸਲਾ ਸੁਣਾਇਆ ਹੈ। ਇਸ ਮਾਮਲੇ 'ਚ ਕੁੱਲ 55 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਸੀ, ਜਿਨ੍ਹਾਂ ਨੂੰ ਅੱਜ ਬਰੀ ਕਰ ਦਿੱਤਾ ਗਿਆ ਹੈ। ਇਨ੍ਹਾਂ ਧਮਾਕਿਆਂ 'ਚ 59 ਲੋਕ ਮਾਰੇ ਗਏ ਸਨ ਅਤੇ 127 ਦੇ ਕਰੀਬ ਜ਼ਖਮੀ ਹੋਏ ਸਨ। ਦਿੱਲੀ 'ਚ ਪਹਿਲੀ ਵਾਰ ਧਮਾਕਿਆਂ ਲਈ ਟਰਾਂਜਿਸਟਰ ਦਾ ਇਸਤੇਮਾਲ ਹੋਇਆ ਸੀ। 
ਦੱਸਣਯੋਗ ਹੈ ਕਿ 1984 ਸਿੱਖ ਵਿਰੋਧੀ ਦੰਗਿਆਂ ਮਗਰੋਂ ਜਦੋਂ ਹਾਲਾਤ ਹੌਲੀ-ਹੌਲੀ ਪਟੜੀ 'ਤੇ ਆਉਣੇ ਸ਼ੁਰੂ ਹੋਏ ਸਨ, ਤਾਂ ਮਈ 1985 'ਚ ਨਵੀਂ ਦਿੱਲੀ ਅਤੇ ਉਸ ਦੇ ਗੁਆਂਢੀ ਸੂਬਿਆਂ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਵੱਖ-ਵੱਖ ਥਾਵਾਂ 'ਤੇ ਅੱਤਵਾਦੀਆਂ ਵਲੋਂ ਟਰਾਂਜਿਸਟਰ ਬੰਬ ਧਮਾਕੇ ਕੀਤੇ ਗਏ। ਅੱਤਵਾਦੀਆਂ ਨੇ ਇਕ ਟਰੇਨ ਅਤੇ 2 ਬੱਸਾਂ 'ਚ ਟਰਾਂਜਿਸਟਰ ਬੰਬਾਂ ਦਾ ਇਸਤੇਮਾਲ ਕੀਤਾ ਸੀ। ਅੱਤਵਾਦੀਆਂ ਨੇ ਬਜ਼ਾਰਾਂ ਅਤੇ ਜਨਤਕ ਪਾਰਕਾਂ ਵਰਗੇ ਭੀੜ-ਭਾੜ ਵਾਲੀਆਂ ਥਾਵਾਂ 'ਤੇ ਵੀ ਬੰਬ ਲਾਏ ਸਨ। ਅੱਤਵਾਦੀਆਂ ਨੇ ਟਰਾਂਜਿਸਟਰ 'ਚ ਬੰਬ ਫਿਟ ਕਰ ਕੇ ਉਸ ਨੂੰ ਲੋਕਲ ਬੱਸਾਂ 'ਚ ਰੱਖ ਦਿੱਤਾ ਸੀ। ਇਹ ਬੱਸਾਂ ਉੱਤਰ ਪ੍ਰਦੇਸ਼ ਅਤੇ ਹਰਿਆਣਾ ਜਾਣ ਵਾਲੀ ਅੰਤਰਰਾਜੀ ਬੱਸਾਂ ਸਨ। 

ਵੱਡੀ ਗੱਲ ਇਹ ਸੀ ਕਿ ਟਰਾਂਜਿਸਟਰ ਦਾ ਇਸਤੇਮਾਲ ਕੁਝ ਇਸ ਤਰ੍ਹਾਂ ਨਾਲ ਕੀਤਾ ਸੀ ਕਿ ਜਿਵੇਂ ਹੀ ਕੋਈ ਟਰਾਂਜਿਸਟਰ ਨੂੰ ਚਲਾਉਂਦਾ ਸੀ, ਉਵੇਂ ਹੀ ਧਮਾਕਾ ਹੋ ਜਾਂਦਾ ਸੀ। ਇਨ੍ਹਾਂ ਟਰਾਂਜਿਸਟਰ ਬੰਬ ਧਮਾਕਿਆਂ ਨਾਲ ਸਬੰਧਤ ਅਜੀਬ ਘਟਨਾਵਾਂ ਵੀ ਸਾਹਮਣੇ ਆਈਆਂ ਸਨ। ਜਦੋਂ ਇਕ ਕੰਡਕਟਰ ਨੇ ਡੀ. ਟੀ. ਸੀ. ਬੱਸ 'ਚ ਇਕ ਲਵਾਰਿਸ ਪਿਆ ਟਰਾਂਜਿਸਟਰ ਦੇਖਿਆ, ਕਾਂ ਉਸ ਨੇ ਲੋਕਾਂ ਨੂੰ ਪੁੱਛਿਆ, ਇਹ ਕਿਸ ਦਾ ਹੈ? ਇਸ ਸਮੇਂ ਦੌਰਾਨ ਉਹ ਫਟ ਗਿਆ।


Tanu

Content Editor

Related News