ਚੂਹੇ ਭਜਾਉਣ ਵਾਲੀ ਦਵਾਈ ਦੇ ਛਿੜਕਾਅ ਕਾਰਨ 19 ਵਿਦਿਆਰਥੀ ਹੋਏ ਬੀਮਾਰ, ਹਸਪਤਾਲ ''ਚ ਦਾਖ਼ਲ

Monday, Aug 19, 2024 - 11:19 AM (IST)

ਬੈਂਗਲੁਰੂ- ਬੇਂਗਲੁਰੂ ਦੇ ਆਦਰਸ਼ ਨਰਸਿੰਗ ਕਾਲਜ ਦੇ ਵਿਦਿਆਰਥੀ ਹੋਸਟਲ ਦੇ ਲਗਭਗ 19 ਵਿਦਿਆਰਥੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਾਉਣਾ ਪਿਆ। ਦਰਅਸਲ 18 ਅਗਸਤ ਦੀ ਰਾਤ ਨੂੰ ਹੋਸਟਲ ਪ੍ਰਬੰਧਕਾਂ ਵਲੋਂ ਚੂਹਿਆਂ ਨੂੰ ਭਜਾਉਣ ਲਈ ਛਿੜਕਾਅ ਕੀਤੀ ਗਈ ਦਵਾਈ ਕਾਰਨ ਸਾਹ ਲੈਣ ਵਿਚ ਤਕਲੀਫ਼ ਹੋਣ ਲੱਗੀ, ਜਿਸ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਪੱਛਮੀ ਬੈਂਗਲੁਰੂ ਦੇ ਡਿਪਟੀ ਪੁਲਸ ਕਮਿਸ਼ਨਰ (DCP) ਐਸ. ਗਿਰੀਸ਼ ਨੇ ਦੱਸਿਆ ਕਿ ਜ਼ਹਿਰੀਲੇ ਪਦਾਰਥ ਦੀ ਮੌਜੂਦਗੀ ਕਾਰਨ ਕੁੱਲ 19 ਵਿਦਿਆਰਥੀ ਸਾਹ ਲੈਣ 'ਚ ਤਕਲੀਫ਼ ਹੋਣ ਕਾਰਨ ਬੀਮਾਰ ਹੋ ਗਏ ਸਨ ਅਤੇ ਉਨ੍ਹਾਂ ਨੂੰ ਹੋਸਟਲ 'ਚ ਮੌਜੂਦ ਹੋਰ ਵਿਦਿਆਰਥੀਆਂ, ਹੋਸਟਲ ਦੇ ਸਟਾਫ਼ ਨੇ ਤੁਰੰਤ ਨੇੜਲੇ ਹਸਪਤਾਲਾਂ ਵਿਚ ਦਾਖਲ ਕਰਵਾਇਆ।

ਪੱਛਮੀ ਬੈਂਗਲੁਰੂ ਦੇ DCP ਗਿਰੀਸ਼ ਨੇ ਦੱਸਿਆ ਕਿ 19 ਵਿਦਿਆਰਥੀਆਂ ਵਿਚੋਂ ਤਿੰਨ ਗੰਭੀਰ ਰੂਪ ਵਿਚ ਬੀਮਾਰ ਹਨ ਅਤੇ ਉਨ੍ਹਾਂ ਨੂੰ ICU ਵਿਚ ਦਾਖ਼ਲ ਕੀਤਾ ਗਿਆ ਹੈ। DCP ਨੇ ਦੱਸਿਆ ਕਿ ਲੱਗਭਗ ਸਾਰੇ ਵਿਦਿਆਰਥੀਆਂ ਦਾ ਹਸਪਤਾਲ ਵਿਚ ਇਲਾਜ ਹੋ ਚੁੱਕਾ ਹੈ ਅਤੇ ਉਹ ਸਿਹਤਮੰਦ ਹਨ। ਇਨ੍ਹਾਂ ਵਿਚ ਜਯਾਨ ਵਰਗੀਸ, ਦਿਲੀਸ਼ ਅਤੇ ਜੋ ਮੋਨ ਨਾਂ ਦੇ ਤਿੰਨ ਵਿਦਿਆਰਥੀ ਗੰਭੀਰ ਰੂਪ ਨਾਲ ਬੀਮਾਰ ਹਨ ਅਤੇ ਉਨ੍ਹਾਂ ਨੂੰ ICU ਵਿਚ ਦਾਖ਼ਲ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਚੂਹੇ ਮਾਰਨ ਦੀ ਦਵਾਈ ਛਿੜਕਣ ਵਾਲੇ ਹੋਸਟਲ ਪ੍ਰਬੰਧਨ ਕਾਮਿਆਂ ਖਿਲਾਫ਼ ਧਾਰਾ-286 ਬੀ. ਐੱਨ. ਐੱਸ. ਤਹਿਤ ਮਾਮਲਾ ਦਰਜ ਕੀਤਾ ਜਾਵੇਗਾ।


Tanu

Content Editor

Related News