ਸੰਕਟ 'ਚ ਕਮਲਨਾਥ ਸਰਕਾਰ, 19 ਵਿਧਾਇਕਾਂ ਨੇ ਈ-ਮੇਲ ਤੋਂ ਰਾਜਪਾਲ ਨੂੰ ਭੇਜੇ ਅਸਤੀਫੇ

Tuesday, Mar 10, 2020 - 04:23 PM (IST)

ਭੋਪਾਲ— ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ 'ਚ ਕਈ ਦਿਨਾਂ ਤੋਂ ਅੰਦਰੂਨੀ ਬਗਾਵਤ ਚੱਲ ਰਹੀ ਹੈ। ਇਸ ਸਿਆਸੀ ਘਮਾਸਾਨ ਦਰਮਿਆਨ ਕਾਂਗਰਸ ਨੇਤਾ ਜਿਓਤਿਰਾਦਿਤਿਆ ਸਿੰਧੀਆ ਨੇ ਮੰਗਲਵਾਰ ਭਾਵ ਅੱਜ ਅਸਤੀਫਾ ਦੇ ਦਿੱਤਾ ਹੈ। ਮੁੱਖ ਮੰਤਰੀ ਕਮਲਨਾਥ ਤੋਂ ਨਾਰਾਜ਼ ਸਿੰਧੀਆ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣਾ ਅਸਤੀਫਾ ਭੇਜਿਆ। ਓਧਰ ਸਿੰਧੀਆ ਖੇਮੇ ਦੇ 19 ਵਿਧਾਇਕਾਂ ਨੇ ਈ-ਮੇਲ ਜ਼ਰੀਏ ਮੱਧ ਪ੍ਰਦੇਸ਼ ਦੇ ਰਾਜਪਾਲ ਲਾਲਜੀ ਟੰਡਨ ਨੂੰ ਅਸਤੀਫੇ ਭੇਜੇ ਹਨ। ਪ੍ਰਦੇਸ਼ ਕਾਂਗਰਸ ਤੋਂ ਬਾਗੀ ਵਿਧਾਇਕਾਂ ਨੇ ਵਿਧਾਨ ਸਭਾ ਮੈਂਬਰੀ ਤੋਂ ਅਸਤੀਫੇ ਦਿੱਤੇ ਹਨ। ਇਨ੍ਹਾਂ ਦੇ ਅਸਤੀਫੇ ਦੇਣ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਨੇਤਾ ਸਿੰਧੀਆ ਨੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਕਾਂਗਰਸ ਦੇ ਬਾਗੀ ਵਿਧਾਇਕਾਂ ਦੇ ਇਸ ਕਦਮ ਨਾਲ ਪ੍ਰਦੇਸ਼ 'ਚ ਕਮਲਨਾਥ ਦੀ ਅਗਵਾਈ ਵਾਲੀ 15 ਮਹੀਨੇ ਪੁਰਾਣੀ ਕਾਂਗਰਸ ਸਰਕਾਰ ਡਿੱਗਣ ਦੀ ਕਗਾਰ 'ਤੇ ਪਹੁੰਚ ਗਈ ਹੈ। 

PunjabKesari

ਓਧਰ ਰਾਜ ਭਵਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਾਂਗਰਸ ਦੇ 19 ਵਿਧਾਇਕਾਂ ਨੇ ਆਪਣੇ ਅਸਤੀਫੇ ਰਾਜਪਾਲ ਨੂੰ ਈ-ਮੇਲ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਹਰਦੀਪ ਸਿੰਘ ਡੰਗ, ਤੁਲਸੀ ਰਾਮ ਸਿਲਾਵਟ (ਮੰਤਰੀ), ਰਾਜਵਰਧਨ ਸਿੰਘ, ਪ੍ਰਭੂਰਾਮ ਚੌਧਰੀ (ਮੰਤਰੀ), ਗੋਵਿੰਦ ਸਿੰਘ ਰਾਜਪੂਤ (ਮੰਤਰੀ), ਬ੍ਰਜੇਂਦਰ ਸਿੰਘ ਯਾਦਵ, ਜਸਵਾਲ ਸਿੰਘ ਜੱਗੀ, ਮਹਿੰਦਰ ਸਿੰਘ ਸਿਸੋਦੀਆ (ਮੰਤਰੀ), ਸੁਰੇਸ਼ ਧਾਕੜ, ਜਸਵੰਤ ਜਾਟਵ, ਸੰਤਰਾਮ ਸਰੋਨੀਆ, ਇਮਰਤੀ ਦੇਵੀ (ਮੰਤਰੀ), ਮੁੰਨਾਲਾਲ ਗੋਇਲ, ਪ੍ਰਘੁਮਨ ਸਿੰਘ ਤੋਮਰ (ਮੰਤਰੀ), ਰਣਵੀਰ ਸਿੰਘ ਜਾਟਵ, ਓ. ਪੀ. ਐੱਸ. ਭਦੌਰੀਆ, ਕਮਲੇਸ਼ ਜਾਟਵ, ਗਿਰੀਰਾਜ ਦੰਡੌਤੀਆ, ਰਧੁਰਾਜ ਸਿੰਘ ਕੰਸਾਨਾ ਨੇ ਆਪਣੇ ਆਪਣੇ ਅਸਤੀਫੇ ਈ-ਮੇਲ ਜ਼ਰੀਏ ਭੇਜੇ ਹਨ। ਅਸਤੀਫਾ ਦੇਣ ਵਾਲੇ ਇਨ੍ਹਾਂ ਵਿਧਾਇਕਾਂ ਵਿਚ ਕਮਲਨਾਥ ਸਰਕਾਰ ਦੇ ਸਿੰਧੀਆ ਖੇਮੇ ਦੇ 6 ਮੰਤਰੀ ਵੀ ਸ਼ਾਮਲ ਹਨ। ਖ਼ਬਰਾਂ ਮੁਤਾਬਕ ਸਿੰਧੀਆ ਖੇਮੇ ਦੇ ਜ਼ਿਆਦਾਤਰ ਵਿਧਾਇਕ ਬੈਂਗਲੁਰੂ ਦੇ ਇਕ ਰਿਜ਼ਾਰਟ 'ਚ ਠਹਿਰੇ ਹੋਏ ਹਨ। ਪ੍ਰਦੇਸ਼ ਦੇ ਰਾਜਪਾਲ ਲਾਲਜੀ ਟੰਡਨ ਹੋਲੀ ਦੀ ਛੁੱਟੀ 'ਤੇ ਲਖਨਊ ਗਏ ਹੋਏ ਹਨ ਅਤੇ ਪ੍ਰਦੇਸ਼ ਦੇ ਸਿਆਸੀ ਘਟਨਾਚੱਕਰ ਨੂੰ ਦੇਖਦਿਆਂ ਉਨ੍ਹਾਂ ਦੇ ਅੱਜ ਸ਼ਾਮ ਤਕ ਭੋਪਾਲ ਪਰਤਣ ਦੀ ਉਮੀਦ ਹੈ।


Tanu

Content Editor

Related News