ਹਿਮਾਚਲ ਪੁਲਸ ਭਰਤੀ ਮਾਮਲੇ ''ਚ ਹੁਣ ਤੱਕ 18 ਦੋਸ਼ੀ ਗ੍ਰਿਫਤਾਰ

08/14/2019 5:16:01 PM

ਸ਼ਿਮਲਾ—ਹਿਮਾਚਲ ਪ੍ਰਦੇਸ਼ ਪੁਲਸ ਭਰਤੀ ਦੀ ਲਿਖਤੀ ਪ੍ਰੀਖਿਆ 'ਚ ਨਕਲ ਕਰਵਾਉਣ ਦੇ ਮਾਮਲੇ 'ਚ ਹੁਣ ਤੱਕ 18 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪਰ ਪੁਲਸ ਇਸ ਗਿਰੋਹ ਦੇ ਮੁੱਖ ਦੋਸ਼ੀ ਸਰਗਨਾ ਤੱਕ ਨਹੀਂ ਪਹੁੰਚ ਸਕੀ ਹੈ। ਪੁਲਸ ਨੇ ਉਸ ਦੇ ਘਰ ਕਾਂਗੜਾ 'ਚ ਛਾਪਾ ਮਾਰਿਆ ਸੀ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ ਪਰ ਉਸ ਦੇ ਘਰੋਂ 11 ਲੱਖ ਰੁਪਏ ਬਰਾਮਦ ਕੀਤੇ ਗਏ ਹਨ। 

ਡੀ. ਆਈ. ਜੀ. ਸੰਤੋਸ਼ ਪਟਿਆਲ ਨੇ ਦੱਸਿਆ ਹੈ ਕਿ ਇਸ ਮਾਮਲੇ 'ਚ ਹੁਣ ਤੱਕ 18 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਮਾਮਲੇ 'ਚ ਹੋਰ ਵੀ ਗ੍ਰਿਫਤਾਰੀਆਂ ਹੋਣਗੀਆਂ। ਇਸ ਦੇ ਨਾਲ ਹੀ ਕਿਹਾ ਕਿ ਮਾਮਲੇ ਦਾ ਮੁੱਖ ਦੋਸ਼ੀ ਸਰਗਨਾ ਦੀ ਜਲਦੀ ਗ੍ਰਿਫਤਾਰੀ ਹੋਵੇਗੀ। ਡੀ. ਆਈ. ਜੀ. ਸੰਤੋਸ਼ ਪਟਿਆਲ ਨੇ ਦੱਸਿਆ ਹੈ ਕਿ ਹਰਿਆਣਾ, ਦਿੱਲੀ, ਰਾਜਸਥਾਨ ਅਤੇ ਯੂ. ਪੀ. 'ਚ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਹਨ।

ਇਹ ਹੈ ਪੂਰਾ ਮਾਮਲਾ—
ਦਰਅਸਲ 11 ਅਗਸਤ (ਐਤਵਾਰ) ਨੂੰ ਹਿਮਾਚਲ ਪ੍ਰਦੇਸ਼ ਪੁਲਸ ਕਾਂਸਟੇਬਲ ਦੀ ਭਰਤੀ ਲਈ ਪ੍ਰੀਖਿਆ ਹੋਣੀ ਸੀ। ਇਸ ਦੌਰਾਨ ਕਾਂਗੜਾ ਪੁਲਸ ਨੇ ਪਾਲਮਪੁਰ ਦੇ ਪਰੌਰ ਸਥਿਤ ਰਾਧਾ ਸੁਵਾਮੀ ਸਤਸੰਗ ਭਵਨ 'ਚ ਸਥਿਤ ਪ੍ਰੀਖਿਆ ਕੇਂਦਰ ਤੋਂ ਉਮੀਦਵਾਰ ਦੀ ਥਾਂ ਕਿਸੇ ਹੋਰ ਨੂੰ ਪ੍ਰੀਖਿਆ 'ਚ ਬਿਠਾਉਣ ਅਤੇ ਨਕਲ ਕਰਵਾਉਣ ਦੇ ਦੋਸ਼ ਤਹਿਤ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਹੁਣ ਤੱਕ 18 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਸਾਰੇ ਦੋਸ਼ੀ 16 ਅਗਸਤ ਤੱਕ ਪੁਲਸ ਰਿਮਾਂਡ 'ਤੇ ਹਨ। ਮਾਮਲੇ ਦੀ ਜਾਂਚ ਐੱਸ. ਆਈ. ਟੀ. ਕਰ ਰਹੀ ਹੈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਮਾਮਲੇ 'ਚ ਸਰਗਰਮ ਗਿਰੋਹ ਦਾ ਸਰਗਨਾ ਜਵਾਲੀ ਦੇ ਰਹਿਣ ਵਾਲੇ ਬਿਕ੍ਰਮ ਨੂੰ ਹੁਣ ਤੱਕ ਪੁਲਸ ਗ੍ਰਿਫਤਾਰ ਨਹੀਂ ਕਰ ਸਕੀ ਹੈ।


Iqbalkaur

Content Editor

Related News