ਸਰਕਾਰੀ ਹਸਪਤਾਲ 'ਚ ਤਿੰਨ ਮਹੀਨਿਆਂ 'ਚ 179 ਬੱਚਿਆਂ ਦੀ ਮੌਤ, ਪ੍ਰਸ਼ਾਸਨ ਨੂੰ ਲੈਣਾ ਪਿਆ ਵੱਡਾ ਫ਼ੈਸਲਾ

Saturday, Sep 16, 2023 - 05:02 PM (IST)

ਸਰਕਾਰੀ ਹਸਪਤਾਲ 'ਚ ਤਿੰਨ ਮਹੀਨਿਆਂ 'ਚ 179 ਬੱਚਿਆਂ ਦੀ ਮੌਤ, ਪ੍ਰਸ਼ਾਸਨ ਨੂੰ ਲੈਣਾ ਪਿਆ ਵੱਡਾ ਫ਼ੈਸਲਾ

ਨੰਦੁਰਬਾਰ (ਏਜੰਸੀ)- ਮਹਾਰਾਸ਼ਟਰ ਦੇ ਨੰਦੁਰਬਾਰ 'ਚ ਪਿਛਲੇ ਤਿੰਨ ਮਹੀਨਿਆਂ 'ਚ ਸਿਵਲ ਹਸਪਤਾਲ 'ਚ 179 ਬੱਚਿਆਂ ਦੀ ਮੌਤ ਹੋ ਗਈ। ਨੰਦੁਰਬਾਰ ਦੇ ਮੁੱਖ ਮੈਡੀਕਲ ਅਧਿਕਾਰੀ ਐੱਮ. ਸਾਵਨ ਕੁਮਾਰ ਅਨੁਸਾਰ ਕਈ ਕਾਰਨਾਂ ਕਰ ਕੇ ਇਹ ਦੁਖ਼ਦ ਘਟਨਾ ਵਾਪਰੀ। ਇਨ੍ਹਾਂ ਬੱਚਿਆਂ ਦੀ ਮੌਤ ਜਨਮ ਦੇ ਸਮੇਂ ਘੱਟ ਭਾਰ, ਸਾਹ ਸੰਬੰਧੀ ਬੀਮਾਰੀਆਂ ਕਾਰਨ ਹੋਈ। ਕੁਮਾਰ ਨੇ ਕਿਹਾ,''ਅੰਕੜਿਆਂ 'ਤੇ ਨਜ਼ਰ ਪਾਈਏ ਤਾਂ ਨੰਦੁਰਬਾਰ ਜ਼ਿਲ੍ਹੇ 'ਚ ਹੁਣ ਤੱਕ ਜੁਲਾਈ 'ਚ 75 ਮੌਤਾਂ, ਅਗਸਤ 'ਚ 86 ਮੌਤਾਂ ਅਤੇ ਸਤੰਬਰ 'ਚ 18 ਮੌਤਾਂ ਹੋਈਆਂ ਹਨ। ਮੌਤਾਂ ਦਾ ਮੁੱਖ ਕਾਰਨ ਜਨਮ ਦੇ ਸਮੇਂ ਘੱਟ ਭਾਰ, ਜਨਮ ਦੇ ਸਮੇਂ ਦਮ ਘੁੱਟਣਾ, ਸਾਹ ਸੰਬੰਧੀ ਬੀਮਾਰੀਆਂ ਕਾਰਨ 70 ਫੀਸਦੀ ਮੌਤਾਂ ਹੁੰਦੀਆਂ ਹਨ। 0-28 ਦਿਨ ਦੀ ਉਮਰ ਦੇ ਬੱਚਿਆਂ 'ਚ, ਇੱਥੇ ਕਈ ਔਰਤਾਂ 'ਚ ਸਿਕਲ ਸੈੱਲ ਹੁੰਦਾ ਹੈ, ਜਿਸ ਦੇ ਨਤੀਜੇ ਵਜੋਂ ਡਿਲਿਵਰੀ ਦੌਰਾਨ ਪਰੇਸ਼ਾਨੀ ਆਉਂਦੀ ਹੈ। ਇਨ੍ਹਾਂ ਸਾਰੇ ਮੁੱਦਿਆਂ ਨੂੰ ਹੱਲ ਕਰਨ ਲਈ ਅਸੀਂ ਮਿਸ਼ਨ 'ਲਕਸ਼ਯ 84 ਦਿਨ' ਸ਼ੁਰੂ ਕੀਤਾ ਹੈ।''

ਇਹ ਵੀ ਪੜ੍ਹੋ : ਅਧਿਆਪਕ ਦੇ ਥੱਪੜ ਨਾਲ ਵਿਦਿਆਰਥੀ ਨੂੰ ਹੋਈ ਗੰਭੀਰ ਬੀਮਾਰੀ, ਵੈਂਟੀਲੇਟਰ 'ਤੇ ਮੌਤ ਨਾਲ ਜੰਗ ਲੜ ਰਿਹੈ ਮਾਸੂਮ

ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਅਤੇ ਨੌਜਵਾਨ ਜੀਵਨ ਨੂੰ ਬਚਾਉਣ ਦੀ ਤੁਰੰਤ ਜ਼ਰੂਰਤ ਨੂੰ ਪਛਾਣਦੇ ਹੋਏ, ਨੰਦੁਰਬਾਰ 'ਚ ਅਧਿਕਾਰੀਆਂ ਨੇ ਇਕ ਮਹੱਤਵਪੂਰਨ ਪਹਿਲ ਸ਼ੁਰੂ ਕੀਤੀ ਹੈ, ਜਿਸ ਨੂੰ 'ਮਿਸ਼ਨ ਲਕਸ਼ਯ 84 ਦਿਨ' ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਸੀ.ਐੱਮ.ਓ. ਐੱਮ. ਸਾਵਨ ਕੁਮਾਰ ਨੇ ਦੱਸਿਆ ਕਿ ਮਿਸ਼ਨ 'ਲਕਸ਼ਯ 84 ਦਿਨ' 'ਚ 42 ਦਿਨ ਡਿਲਿਵਰੀ ਤੋਂ ਦੇਖਭਾਲ (ਏ.ਐੱਨ.ਸੀ.) ਅਤੇ 42 ਦਿਨ ਡਿਲਿਵਰੀ ਤੋਂ ਬਾਅਦ ਦੇਖਭਾਲ (ਪੀ.ਐੱਨ.ਸੀ.) ਲਈ ਅਲਾਟ ਕੀਤੇ ਜਾਣਗੇ। ਇਸ ਮਿਸ਼ਨ ਦਾ ਮਕਸਦ ਬਾਲ ਮੌਤ ਦਰ ਦੇ ਮੂਲ ਕਾਰਨਾਂ ਨਾਲ ਨਿਪਟਣਾ, ਸਿਹਤ ਸੇਵਾਵਾਂ 'ਚ ਸੁਧਾਰ ਕਰਨਾ ਅਤੇ ਸਮੇਂ 'ਤੇ ਦਖ਼ਲਅੰਦਾਜ਼ੀ ਪ੍ਰਦਾਨ ਕਰਨਾ ਹੈ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਬੱਚਿਆਂ ਨੂੰ ਜਿਊਂਦੇ ਰਹਿਣ ਦਾ ਬਿਹਤਰ ਮੌਕਾ ਮਿਲੇ। ਉਨ੍ਹਾਂ ਅੱਗੇ ਨੇ ਕਿਹਾ,''ਅਸੀਂ ਨਿਯਮਿਤ ਰੂਪ ਨਾਲ ਏ.ਐੱਨ.ਸੀ. ਅਤੇ ਪੀ.ਐੱਨ.ਸੀ. ਇਕਾਈਆਂ ਦਾ ਦੌਰਾ ਕਰਾਂਗੇ ਅਤੇ ਜਾਂਚ ਕਰਾਂਗੇ ਅਤੇ ਮੌਤ ਦੇ ਮਾਮਲਿਆਂ ਦੀ ਗਿਣਤੀ ਘੱਟ ਕਰਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਮਿਸ਼ਨ ਮੋਡ 'ਤੇ ਕੰਮ ਕਰ ਰਹੇ ਹਾਂ ਅਤੇ ਨਤੀਜੇ 2 ਤੋਂ 3 ਮਹੀਨਿਆਂ 'ਚ ਦਿਖਾਈ ਦੇਣਗੇ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News