ਅੱਗ ਸੁਰੱਖਿਆ ਦੀ ਜਾਣਕਾਰੀ ਨਾ ਹੋਣ ਕਾਰਣ ਹੋਈ 17 ਲੋਕਾਂ ਦੀ ਮੌਤ

02/03/2020 11:00:05 PM

ਨਵੀਂ ਦਿੱਲੀ – ਫਾਇਰ ਬ੍ਰਿਗੇਡ ਵਿਭਾਗ ਨੇ ਸੋਮਵਾਰ ਨੂੰ ਦਿੱਲੀ ਹਾਈ ਕੋਰਟ ਦੇ ਮੁੱਖ ਜੱਜ ਡੀ. ਐੱਨ. ਪਟੇਲ ਅਤੇ ਜੱਜ ਸੀ. ਹਰਿਸ਼ੰਕਰ ਦੀ ਬੈਂਚ ਦੇ ਸਾਹਮਣੇ ਦਾਖਲ ਹਲਫਨਾਮੇ ਵਿਚ ਕਿਹਾ ਕਿ 12 ਫਰਵਰੀ 2019 ਨੂੰ ਅੱਗ ਬੁਝਾਉਣ ਦੇ ਕਾਰਜ ਦੌਰਾਨ ਇਹ ਪਾਇਆ ਗਿਆ ਕਿ ਘਟਨਾ ਲੋੜੀਂਦੇ ਅਗਨੀ ਸੁਰੱਖਿਆ ਪ੍ਰਬੰਧ ਦੀ ਘਾਟ ਦੇ ਚਲਦੇ ਨਹੀਂ ਹੋਈ ਸੀ, ਸਗੋਂ ਇਹ ਹੋਟਲ ਵਿਚ ਰਹਿ ਰਹੇ ਲੋਕਾਂ ਅਤੇ ਹੋਟਲ ਸਟਾਫ ਨੂੰ ਇਨ੍ਹਾਂ ਪ੍ਰਬੰਧਾਂ ਦੀ ਜਾਣਕਾਰੀ ਨਾ ਹੋਣ ਦੇ ਕਾਰਣ ਹੋਈ ਸੀ। ਵਿਭਾਗ ਨੇ ਕਿਹਾ ਕਿ ਹੋਟਲ ਅਰਪਿਤ ਪੈਲੇਸ ਵਿਚ ਉਪਰ ਦੇ ਵਲ 2 ਪੌੜੀਆਂ ਤੋਂ ਬਾਹਰ ਜਾਣ ਦਾ ਰਸਤਾ ਸੀ ਅਤੇ ਇਮਾਰਤ ਦੇ ਕੰਪਲੈਕਸ ਵਿਚ ਅਗਨੀ ਸੁਰੱਖਿਆ ਤੰਤਰ ਵੀ ਉਪਲੱਬਧ ਸੀ। ਅਦਾਲਤ ਨੇ ਇਸ ਮਾਮਲੇ ਵਿਚ ਅਗਲੀ ਸੁਣਵਾਈ 14 ਅਪ੍ਰੈਲ ਨੂੰ ਤੈਅ ਕੀਤੀ ਹੈ।


Inder Prajapati

Content Editor

Related News