ਦਿਲ ਦੇ ਦੌਰੇ ਕਾਰਨ 16 ਸਾਲਾ ਵਿਦਿਆਰਥਣ ਦੀ ਮੌਤ ਪਰ ਵੇਖਦੀਆਂ ਰਹਿਣਗੀਆਂ 'ਅੱਖਾਂ'

Friday, Jan 27, 2023 - 03:19 PM (IST)

ਦਿਲ ਦੇ ਦੌਰੇ ਕਾਰਨ 16 ਸਾਲਾ ਵਿਦਿਆਰਥਣ ਦੀ ਮੌਤ ਪਰ ਵੇਖਦੀਆਂ ਰਹਿਣਗੀਆਂ 'ਅੱਖਾਂ'

ਇੰਦੌਰ (ਭਾਸ਼ਾ)- ਮੱਧ ਪ੍ਰਦੇਸ਼ ਦੇ ਇੰਦੌਰ 'ਚ ਠੰਡ ਦਰਮਿਆਨ 16 ਸਾਲਾ ਇਕ ਵਿਦਿਆਰਥਣ ਦੀ ਉਸ ਦੇ ਸਕੂਲ 'ਚ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਨੌਜਵਾਨ ਧੀ ਦੇ ਦਿਹਾਂਤ ਨਾਲ ਸੋਗ 'ਚ ਡੁੱਬੇ ਪਰਿਵਾਰ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕਰਦੇ ਹੋਏ ਉਸ ਦੀਆਂ ਅੱਖਾਂ ਦਾਨ ਕੀਤੀਆਂ ਹਨ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਥਾਨਕ ਵਾਸੀ ਰਾਘਵੇਂਦਰ ਤ੍ਰਿਪਾਠੀ ਨੇ ਦੱਸਿਆ ਕਿ ਉਨ੍ਹਾਂ ਦੀ ਭਾਣਜੀ ਵਰਿੰਦਾ ਤ੍ਰਿਪਾਠੀ (16) ਊਸ਼ਾ ਨਗਰ ਖੇਤਰ 'ਚ ਸਥਿਤ ਛਤਰਪਤੀ ਸਿਵਾਜੀ ਸਕੂਲ 'ਚ 25 ਜਨਵਰੀ ਨੂੰ ਤੁਰਦੇ-ਤੁਰਦੇ ਅਚਾਨਕ ਡਿੱਗ ਗਈ। ਉਨ੍ਹਾਂ ਦੱਸਿਆ,''ਸਕੂਲ 'ਚ ਉਸ ਨੂੰ ਹੋਸ਼ 'ਚ ਲਿਆਉਣ ਲਈ ਉਸ ਦੇ ਚਿਹਰੇ 'ਤੇ ਪਾਣੀ ਛਿੜਕਿਆ ਗਿਆ ਪਰ ਉਸ ਦੇ ਬੇਹੋਸ਼ ਬਣੇ ਰਹਿਣ 'ਤੇ ਉਸ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ।'' ਡਾਕਟਰਾਂ ਅਨੁਸਾਰ, ਹਸਪਤਾਲ ਲਿਆਏ ਜਾਣ ਤੋਂ ਪਹਿਲਾਂ ਹੀ ਉਸ ਦੇ ਸਾਹ ਰੁਕ ਚੁਕੇ ਸਨ।'' ਤ੍ਰਿਪਾਠੀ ਨੇ ਦੱਸਿਆ ਕਿ ਹਸਪਤਾਲ 'ਚ ਹਾਲਾਂਕਿ ਡਾਕਟਰਾਂ ਨੇ ਸੀਪੀਆਰ ਅਤੇ ਹੋਰ ਉਪਾਅ ਕੀਤੇ ਪਰ ਵਰਿੰਦਾ ਹੋਸ਼ 'ਚ ਨਹੀਂ ਆ ਸਕੀ ਅਤੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ : 3 ਸਕੇ ਭੈਣ-ਭਰਾ ਬਣੇ PCS ਅਧਿਕਾਰੀ, ਗ਼ਰੀਬੀ ਕਾਰਨ ਇਕੋ ਕਿਤਾਬ ਨਾਲ ਕੀਤੀ ਸੀ ਪੜ੍ਹਾਈ

ਉਨ੍ਹਾਂ ਦੱਸਿਆ,''ਦਿਲ ਦੇ ਦੌਰੇ ਤੋਂ ਪਹਿਲਾਂ ਵਰਿੰਦਾ ਪੂਰੀ ਤਰ੍ਹਾਂ ਸਿਹਤਮੰਦ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਸ਼ੀਤ ਲਹਿਰ ਕਾਰਨ ਉਸ ਨੂੰ ਅਚਾਨਕ ਦਿਲ ਦਾ ਦੌਰਾ ਪਿਆ।'' ਤ੍ਰਿਪਾਠੀ ਦੱਸਦੇ ਹੋਏ ਕਿ ਵਰਿੰਦਾ ਜੀਵਨ ਦੀ ਊਰਜਾ ਨਾਲ ਭਰਪੂਰ ਕੁੜੀ ਸੀ ਅਤੇ ਜਦੋਂ ਉਸ ਨੂੰ ਦਿਲ ਦਾ ਦੌਰਾ ਪਿਆ, ਉਦੋਂ ਉਹ ਗਣਤੰਤਰ ਦਿਵਸ 'ਤੇ ਉਸ ਦੇ ਸਕੂਲ 'ਚ ਆਯੋਜਿਤ ਪ੍ਰੋਗਰਾਮ ਦੀ ਤਿਆਰੀ ਕਰ ਰਹੀ ਸੀ। 'ਇੰਦੌਰ ਸੋਸਾਇਟੀ ਫਾਰ ਆਰਗਨ ਡੋਨੇਸ਼ਨ' ਨਾਲ ਜੁੜੇ ਸਮਾਜਿਕ ਸੰਗਠਨ 'ਮੁਸਕਾਨ ਗਰੁੱਪ' ਦੇ ਵਲੰਟੀਅਰ ਜੀਤੂ ਬਗਾਨੀ ਨੇ ਦੱਸਿਆ ਕਿ ਵਰਿੰਦਾ ਦੇ ਦਿਹਾਂਤ ਤੋਂ ਬਾਅਦ ਉਸ ਦੇ ਪਰਿਵਾਰ ਦੀ ਸਹਿਮਤੀ ਨਾਲ ਅੱਖਾਂ ਦਾਨ ਕੀਤੀਆਂ ਗਈਆਂ। ਵਰਿੰਦਾ ਦੇ ਮਾਮਾ ਰਾਘਵੇਂਦਰ ਤ੍ਰਿਪਾਠੀ ਨੇ ਕਿਹਾ,''ਅਸੀਂ ਤਾਂ ਵਰਿੰਦਾ ਨੂੰ ਗੁਆ ਗੁਆ ਚੁੱਕੇ ਹਨ। ਅਸੀਂ ਉਸ ਦੀਆਂ ਅੱਖਾਂ ਦਾਨ ਕਰਨ ਦਾ ਫ਼ੈਸਲਾ ਕੀਤਾ ਤਾਂ ਕਿ ਕੋਈ ਹੋਰ ਵਿਅਕਤੀ ਇਹ ਖੂਬਸੂਰਤ ਦੁਨੀਆ ਉਸ ਦੀਆਂ ਅੱਖਾਂ ਨਾਲ ਦੇਖ ਸਕੇ।''

ਇਹ ਵੀ ਪੜ੍ਹੋ : ਦਿਲ ਦਹਿਲਾਉਣ ਵਾਲੀ ਖ਼ਬਰ, ਭਾਜਪਾ ਨੇਤਾ ਨੇ ਪਤਨੀ ਤੇ ਪੁੱਤਾਂ ਸਮੇਤ ਖਾਧਾ ਜ਼ਹਿਰ, ਚਾਰਾਂ ਦੀ ਮੌਤ


author

DIsha

Content Editor

Related News