''ਨਿਰਭਯਾ ਕੇਸ'' ਦੇ ਦਰਿੰਦਿਆਂ ਨੂੰ ਫਾਂਸੀ ਦੇ ਬਾਵਜੂਦ ਨਹੀਂ ਰੁੱਕ ਰਹੇ ਰੇਪ, 16 ਸਾਲਾ ਕੁੜੀ ਨਾਲ ਦਰਿੰਦਗੀ
Monday, Apr 20, 2020 - 11:13 AM (IST)

ਮੁਜ਼ੱਫਰਨਗਰ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੇ ਇਕ ਪਿੰਡ 'ਚ 16 ਸਾਲਾ ਇਕ ਕੁੜੀ ਨੂੰ ਅਗਵਾ ਕਰ ਕੇ ਉਸ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਦੱਸਿਆ ਕਿ ਕੁੜੀ ਨੂੰ 16 ਅਪ੍ਰੈਲ ਨੂੰ ਅਗਵਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ ਦੇ ਪਰਿਵਾਰ ਨੇ ਸ਼ਿਕਾਇਤ ਦਰਜ ਕਰਵਾਈ ਸੀ। ਇਸ ਸਬੰਧ ਵਿਚ ਪੁਲਸ ਨੇ 21 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਅਗਵਾ ਕਰਨ ਤੋਂ ਬਾਅਦ ਦਰਿੰਦਿਆਂ ਨੇ ਪੀੜਤਾ ਨੂੰ ਕਈ ਥਾਵਾਂ 'ਤੇ ਰੱਖਿਆ ਗਿਆ ਸੀ।
ਦੱਸਣਯੋਗ ਹੈ ਕਿ ਪੂਰਾ ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਕਰ ਕੇ ਲਾਕਡਾਊਨ ਹੈ। ਲੋਕ ਘਰਾਂ 'ਚ ਬੰਦ ਹਨ ਅਤੇ ਫਿਰ ਵੀ ਅਪਰਾਧੀ ਅਜਿਹੀਆਂ ਘਿਣੌਨੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਤੋਂ ਬਾਜ ਨਹੀਂ ਆ ਰਹੇ ਹਨ। ਆਸ ਕੀਤੀ ਜਾ ਰਹੀ ਸੀ ਕਿ ਦਿੱਲੀ 'ਚ 2012 ਨੂੰ ਵਾਪਰੇ ਨਿਰਭਯਾ ਗੈਂਗਰੇਪ ਅਤੇ ਕਤਲਕਾਂਡ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਮਗਰੋਂ ਬਲਾਤਕਾਰ ਦੇ ਮਾਮਲੇ ਨਾ ਦੇ ਬਰਾਬਰ ਹੋਣਗੇ ਪਰ ਦਰਿੰਦੀਆਂ ਨੂੰ ਕਾਨੂੰਨ ਦੀ ਕੋਈ ਡਰ ਨਹੀਂ ਹੈ। ਨਿਰਭਯਾ ਦੇ ਚਾਰੇ ਦੋਸ਼ੀਆਂ ਮਗਰੋਂ ਵੀ ਅਜਿਹੇ ਕੇਸ ਸਾਹਮਣੇ ਆਉਣਾ ਸ਼ਰਮ ਦੀ ਗੱਲ ਹੈ।