ਗੁਜਰਾਤ ''ਚ ਓਮੀਕ੍ਰੋਨ ਵੇਰੀਐਂਟ ਦੇ 16 ਨਵੇਂ ਮਾਮਲੇ ਆਏ ਸਾਹਮਣੇ, ਹੁਣ ਤੱਕ 113 ਮਾਮਲਿਆਂ ਦੀ ਹੋਈ ਪੁਸ਼ਟੀ

Saturday, Jan 01, 2022 - 02:13 AM (IST)

ਅਹਿਮਦਾਬਾਦ-ਗੁਜਰਾਤ 'ਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਦੇ 16 ਨਵੇਂ ਮਾਮਲੇ ਸਾਹਮਣੇ ਆਏ। ਸੂਬੇ 'ਚ ਹੁਣ ਤੱਕ ਓਮੀਕ੍ਰੋਨ ਦੇ 113 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਗੁਜਰਾਤ ਦੇ ਸਿਹਤ ਵਿਭਾਗ ਤੋਂ ਜਾਰੀ ਕੀਤੇ ਗਏ ਇਕ ਰਿਲੀਜ਼ ਮੁਤਾਬਕ ਇਸ ਦੌਰਾਨ ਓਮੀਕ੍ਰੋਨ ਵੇਰੀਐਂਟ ਨਾਲ ਇਨਫੈਕਟਿਡ ਹੋਣ ਵਾਲੇ 10 ਲੋਕਾਂ ਨੂੰ ਇਨਫੈਕਸ਼ਨ ਮੁਕਤ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

ਇਹ ਵੀ ਪੜ੍ਹੋ : ਟਰੱਕ ਡਰਾਈਵਰ ਰੋਜੇਲ ਐਗੁਇਲੇਰਾ ਦੀ ਸਜ਼ਾ 110 ਤੋਂ ਘਟਾ ਕੇ ਕੀਤੀ 10 ਸਾਲ

ਰਿਲੀਜ਼ ਮੁਤਾਬਕ ਓਮੀਕ੍ਰੋਨ ਦੇ ਨਵੇਂ ਮਾਮਲਿਆਂ 'ਚ ਅਹਿਮਦਾਬਾਦ ਤੋਂ 6, ਸੂਰਤ ਅਤੇ ਆਨੰਦ ਤੋਂ 3-3 ਜਦਕਿ ਜੂਨਾਗੜਾ, ਅਮਰੇਲੀ, ਭਰੂਚ ਅਤੇ ਬਨਾਸਕਾਂਠਾ ਤੋਂ 1-1 ਮਾਮਲਾ ਸਾਹਮਣੇ ਆਇਆ। ਸੂਬੇ 'ਚ ਅਜੇ ਓਮੀਕ੍ਰੋਨ ਦੇ 59 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਓਮੀਕ੍ਰੋਨ ਨਾਲ ਇਨਫੈਕਟਿਡ ਕਿਸੇ ਮਰੀਜ਼ ਦੀ ਅਜੇ ਤੱਕ ਮੌਤ ਨਹੀਂ ਹੋਈ ਹੈ।

ਇਹ ਵੀ ਪੜ੍ਹੋ : ਫਿਲਾਡੇਲਫੀਆ 'ਚ 2 ਬੰਦੂਕਧਾਰੀਆਂ ਨੇ ਕੀਤੀ ਫਾਇਰਿੰਗ, 6 ਜ਼ਖਮੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News