ਦਿੱਲੀ ਚੋਣਾਂ 2020 : ਦਿੱਲੀ ''ਚ 100 ਸਾਲ ਤੋਂ ਵਧੇਰੇ ਉਮਰ ਦੇ 150 ਵੋਟਰਾਂ ਦੀ ਹੋਈ ਪਛਾਣ

02/04/2020 6:07:10 PM

ਨਵੀਂ ਦਿੱਲੀ (ਭਾਸ਼ਾ)— ਦਿੱਲੀ ਵਿਚ ਕਰੀਬ 150 ਵੋਟਰ ਅਜਿਹੇ ਹਨ, ਜਿਨ੍ਹਾਂ ਦੀ ਉਮਰ 100 ਸਾਲ ਜਾਂ ਉਸ ਤੋਂ ਵਧੇਰੇ ਹੈ। ਦਿੱਲੀ ਚੋਣ ਅਧਿਕਾਰੀਆਂ ਨੇ ਅਜਿਹੇ ਬਜ਼ੁਰਗ ਵੋਟਰਾਂ ਦੀ ਪਛਾਣ ਕੀਤੀ ਹੈ। ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ 100 ਸਾਲ ਜਾਂ ਇਸ ਤੋਂ ਵਧੇਰੇ ਉਮਰ ਦੇ 150 ਵੋਟਰਾਂ ਦੀ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਪ੍ਰਮਾਣਿਤ ਕੀਤਾ ਗਿਆ ਹੈ। ਵੈਰੀਫਿਕੇਸ਼ਨ (ਜਾਂਚ-ਪੜਤਾਲ) ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਅੰਕੜਿਆਂ ਨੂੰ ਅਪਡੇਟ ਕੀਤਾ ਜਾਵੇਗਾ। ਅਧਿਕਾਰੀ ਘਰਾਂ ਵਿਚ ਜਾ ਕੇ ਇਹ ਜਾਂਚ ਕਰਨਗੇ ਕਿ ਕੀ ਅਜਿਹੇ ਵੋਟਰਾਂ ਜਿਊਂਦੇ ਹਨ ਜਾਂ ਹੁਣ ਵੀ ਦਿੱਲੀ 'ਚ ਰਹਿੰਦੇ ਹਨ। 

ਦਿੱਲੀ ਦੇ ਮੁੱਖ ਚੋਣ ਅਧਿਕਾਰੀ ਰਣਬੀਰ ਸਿੰਘ ਨੇ ਕਿਹਾ ਕਿ ਅਜਿਹੇ ਵੋਟਰਾਂ ਨੂੰ ਉਹ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ, ਜੋ ਉਨ੍ਹਾਂ ਨੂੰ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਦਿੱਤੀਆਂ ਗਈਆਂ ਸਨ। ਲਿੰਗੀ ਆਧਾਰ 'ਤੇ ਅੰਕੜਿਆਂ ਦੀ ਵੰਡ ਬਾਰੇ ਪੁੱਛੇ ਜਾਣ 'ਤੇ ਰਣਬੀਰ ਸਿੰਘ ਨੇ ਕਿਹਾ ਕਿ ਅਜੇ ਗਿਣਤੀ ਨੂੰ ਆਖਰੀ ਰੂਪ ਨਹੀਂ ਦਿੱਤਾ ਗਿਆ। ਸੀ. ਈ. ਓ. ਦਫਤਰ ਦੀ ਟੀਮ 100 ਸਾਲ ਦੇ ਜਾਂ ਇਸ ਤੋਂ ਵਧੇਰੇ ਉਮਰ ਦੇ ਸਾਰੇ ਵੋਟਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। 

ਉਨ੍ਹਾਂ ਕਿਹਾ ਕਿ ਉਹ ਯਕੀਨੀ ਕਰਨਗੇ ਕਿ ਅਜਿਹੇ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ, ਇਸ ਲਈ ਅਸੀਂ ਸਾਰੇ ਸੰਭਵ ਇੰਤਜ਼ਾਮ ਕਰਾਂਗੇ। ਉਨ੍ਹਾਂ ਨੂੰ ਵੋਟ ਪਾਉਣ ਲਈ ਤਰਜੀਹ ਦਿੱਤੀ ਜਾਵੇਗੀ, ਤਾਂ ਕਿ ਉਨ੍ਹਾਂ ਨੂੰ ਲਾਈਨਾਂ ਵਿਚ ਨਾ ਲੱਗਣਾ ਪਵੇ। ਸਿੰਘ ਨੇ ਦੱਸਿਆ ਕਿ ਵੋਟਿੰਗ ਕੇਂਦਰ 'ਤੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ। ਸਿੰਘ ਨੇ ਕਿਹਾ ਕਿ 100 ਸਾਲ ਜਾਂ ਉਸ ਤੋਂ ਵਧੇਰੇ ਉਮਰ ਦੇ ਵੋਟਰਾਂ ਲਈ ਖਾਸ ਇੰਤਜ਼ਾਮ ਹੋਣਗੇ। ਉਹ ਵੀ. ਵੀ. ਆਈ. ਪੀ. ਵਾਂਗ ਮਹਿਸੂਸ ਕਰਨਗੇ।


Tanu

Content Editor

Related News