15 ਸਾਲਾ ਨਾਬਾਲਗ ਨੇ 6 ਸਾਲਾ ਮਾਸੂਮ ਬੱਚੀ ਨਾਲ ਕੀਤਾ ਜਬਰ-ਜ਼ਨਾਹ

Sunday, Dec 08, 2019 - 08:03 PM (IST)

15 ਸਾਲਾ ਨਾਬਾਲਗ ਨੇ 6 ਸਾਲਾ ਮਾਸੂਮ ਬੱਚੀ ਨਾਲ ਕੀਤਾ ਜਬਰ-ਜ਼ਨਾਹ

ਰਾਏਗੜ੍ਹ (ਯੂ.ਐੱਨ.ਆਈ.)- ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲੇ ’ਚ 6 ਸਾਲ ਦੀ ਮਾਸੂਮ ਬੱਚੀ ਨਾਲ ਸੈਕਸ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਦੀ ਸ਼ਿਕਾਇਤ ’ਤੇ ਪੁਲਸ ਨੇ ਲੜਕੇ ਨੂੰ ਕੱਲ ਗ੍ਰਿਫਤਾਰ ਕਰ ਲਿਆ। ਲੜਕੇ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਨਿਆ ਬੋਰਡ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਬਾਲ ਸੁਧਾਰ ਘਰ ’ਚ ਭੇਜ ਦਿੱਤਾ ਗਿਆ। ਲੜਕੇ ਦੀ ਉਮਰ 15 ਸਾਲ ਹੈ। ਘਟਨਾ ਸ਼ੁੱਕਰਵਾਰ ਸ਼ਾਮ ਦੀ ਹੈ ਜਦੋਂ ਬੱਚੀ ਆਪਣੇ ਘਰ ’ਚ ਇਕੱਲੀ ਸੀ। ਰਾਏਗੜ੍ਹ ਜ਼ਿਲੇ ਦੇ ਐਡੀਸ਼ਨਲ ਪੁਲਸ ਸੁਪਰਡੈਂਟ ਅਭਿਸ਼ੇਕ ਵਰਮਾ ਨੇ ਦੱਸਿਆ ਕਿ 6 ਸਾਲ ਦੀ ਬੱਚੀ ਨੂੰ ਡਾਕਟਰੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਫਿਲਹਾਲ ਬੱਚੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਘਟਨਾ ਨੂੰ ਗੁਆਂਢ ਦੀ ਇਕ ਔਰਤ ਨੇ ਦੇਖ ਲਿਆ ਅਤੇ ਇਸ ਦੀ ਜਾਣਕਾਰੀ ਪੀੜਤ ਬੱਚੀ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ।


author

Baljit Singh

Content Editor

Related News