ਜੰਮੂ-ਕਸ਼ਮੀਰ: ਊਧਮਪੁਰ 'ਚ 15 ਕਿਲੋ IED ਬਰਾਮਦ, ਪੁਲਸ ਨੇ ਕੀਤਾ ਨਸ਼ਟ, ਟਲਿਆ ਵੱਡਾ ਹਾਦਸਾ

Monday, Dec 26, 2022 - 03:42 PM (IST)

ਜੰਮੂ-ਕਸ਼ਮੀਰ: ਊਧਮਪੁਰ 'ਚ 15 ਕਿਲੋ IED ਬਰਾਮਦ, ਪੁਲਸ ਨੇ ਕੀਤਾ ਨਸ਼ਟ, ਟਲਿਆ ਵੱਡਾ ਹਾਦਸਾ

ਜੰਮ- ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿਚ ਸੋਮਵਾਰ ਨੂੰ ਸੁਰੱਖਿਆ ਬਲਾਂ ਨੇ ਇਕ ਸ਼ਕਤੀਸ਼ਾਲੀ ਵਿਸਫੋਟਕ ਯੰਤਰ (IED) ਬਰਾਮਦ ਕੀਤੀ ਹੈ। ਇਸ ਸ਼ਕਤੀਸ਼ਾਲੀ ਵਿਸਫੋਟਕ ਮਿਲਣ ਤੋਂ ਬਾਅਦ ਇਕ ਵੱਡਾ ਹਾਦਸਾ ਟਲ ਗਿਆ। ਪੁਲਸ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਜ਼ਿਲ੍ਹੇ ਦੇ ਬਸੰਤਗੜ੍ਹ ਖੇਤਰ 'ਚ IED ਬਰਾਮਦ ਕੀਤੀ ਹੈ। IED ਇਕ ਕੋਡੇਡ ਸ਼ੀਟ, 300 ਗ੍ਰਾਮ ਆਰ. ਡੀ. ਐਕਸ ਦੇ ਨਾਲ 5 ਡੈਟੋਨੇਟਰ ਅਤੇ 7 ਲਾਈਵ ਰਾਉਂਡ ਬਰਾਮਦ ਕੀਤੇ ਗਏ ਹਨ। ਪੁਲਸ ਨੇ ਕਿਹਾ ਕਿ IED ਦਾ ਇਕ ਲੈਟਰ ਪੈਡ ਵੀ ਬਰਾਮਦ ਕੀਤਾ ਗਿਆ ਹੈ। ਪੁਲਸ ਵਲੋਂ ਆਈ.ਈ.ਡੀ. ਨਕਾਰਾ ਕਰ ਦਿੱਤਾ ਗਿਆ ਹੈ।

PunjabKesari

ਪਾਕਿਸਤਾਨ 'ਚ ਮੌਜੂਦ ਅੱਤਵਾਦੀ ਸੰਗਠਨਾਂ ਨੇ ਜੰਮੂ ਡਿਵੀਜ਼ਨ 'ਚ ਅੱਤਵਾਦੀ ਗਤੀਵਿਧੀਆਂ ਵਧਾ ਦਿੱਤੀਆਂ ਹਨ। ਖਾਸ ਕਰਕੇ IED ਨਾਲ ਹਮਲਾ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਸੁਰੱਖਿਆ ਬਲਾਂ ਅਤੇ ਹੋਰ ਸੁਰੱਖਿਆ ਏਜੰਸੀਆਂ ਦੀ ਚੌਕਸੀ ਕਾਰਨ ਅੱਤਵਾਦੀ ਸਾਜ਼ਿਸ਼ਾਂ ਨੂੰ ਲਗਾਤਾਰ ਨਾਕਾਮ ਕੀਤਾ ਜਾ ਰਿਹਾ ਹੈ। ਪੁਲਸ ਅਤੇ ਹੋਰ ਏਜੰਸੀਆਂ ਨੇ ਮਿਲ ਕੇ ਇਸ ਸਾਲ ਹੁਣ ਤੱਕ ਪੂਰੇ ਜੰਮੂ ਡਿਵੀਜ਼ਨ ਵਿਚ ਲਗਭਗ 40 IED ਬਰਾਮਦ ਕੀਤੇ ਹਨ, ਜਿਸ ਨਾਲ ਵੱਡੇ ਹਮਲਿਆਂ ਨੂੰ ਟਾਲਿਆ ਗਿਆ ਹੈ। ਜੰਮੂ ਡਿਵੀਜ਼ਨ ਵਿਚ ਪਿਛਲੇ ਸਾਲ ਦੇ ਮੁਕਾਬਲੇ 3 ਗੁਣਾ ਜ਼ਿਆਦਾ IED ਹਮਲਿਆਂ ਦੀ ਕੋਸ਼ਿਸ਼ ਕੀਤੀ ਗਈ।
 


author

Tanu

Content Editor

Related News