ਪ੍ਰਦੂਸ਼ਣ ਦੀ ਲਪੇਟ ’ਚ ਹਰਿਆਣਾ : ਸਭ ਤੋਂ ਵੱਧ 100 ਪ੍ਰਦੂਸ਼ਿਤ ਸ਼ਹਿਰਾਂ ’ਚ 15 ਹਰਿਆਣੇ ਦੇ

Friday, Sep 06, 2024 - 10:30 AM (IST)

ਨਵੀਂ ਦਿੱਲੀ (ਭਾਸ਼ਾ)- ਪ੍ਰਦੂਸ਼ਣ ’ਤੇ ਇਕ ਨਵੇਂ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਹਰਿਆਣਾ ਦੇ 24 ਸ਼ਹਿਰਾਂ ’ਚੋਂ 15 ਸ਼ਹਿਰ 2024 ਦੀ ਪਹਿਲੀ ਛਿਮਾਹੀ ਵਿਚ ਪੀ.ਐੱਮ. 2.5 ਦੇ ਪੱਧਰ ਦੇ ਆਧਾਰ ’ਤੇ ਭਾਰਤ ਦੇ 100 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ’ਚ ਸ਼ਾਮਲ ਹਨ। ਭਾਰਤ ਦੇ ਨੈਸ਼ਨਲ ਐਂਬੀਐਂਟ ਏਅਰ ਕੁਆਲਿਟੀ ਸਟੈਂਡਰਡ (ਐੱਨ. ਏ. ਏ. ਕਿਊ. ਐੱਸ.) ਮੁਤਾਬਕ ਪੀ. ਐੱਮ. 2.5 ਅਤੇ ਪੀ. ਐੱਮ. 10 ਦੇ ਸਾਲਾਨਾ ਪੱਧਰ ਦੀ ਸੁਰੱਖਿਅਤ ਹੱਦ ਕ੍ਰਮਵਾਰ 40 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਅਤੇ 60 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਹੈ। ਹਾਲਾਂਕਿ, ਇਹ ਹੱਦਾਂ ਵਿਸ਼ਵ ਸਿਹਤ ਸੰਗਠਨ (ਡਬਲਿਯੂ.ਐੱਚ.ਓ.) ਦੇ 2021 ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਹੁਤ ਜ਼ਿਆਦਾ ਹਨ, ਜੋ ਪੀ. ਐੱਮ. 2.5 ਲਈ 5 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਅਤੇ ਪੀ. ਐੱਮ. 10 ਲਈ 15 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਦੀ ਸਿਫ਼ਾਰਸ਼ ਕਰਦੀਆਂ ਹਨ।

ਜਨਵਰੀ ਤੋਂ ਜੂਨ ਤੱਕ ਦੇ ਏਅਰ ਕੁਆਲਿਟੀ ਦੇ ਅੰਕੜਿਆਂ ਤੋਂ ਪਤਾ ਲੱਗਾ ਕਿ ਹਰਿਆਣਾ ਦੇ ਹਰੇਕ ਸ਼ਹਿਰ ਵਿਚ ਐੱਨ. ਏ. ਏ. ਕਿਊ. ਐੱਸ. ਅਤੇ ਡਬਲਯੂ. ਐੱਚ. ਓ. ਪੀ. ਐੱਮ. 10 ਦਾ ਪੱਧਰ ਮਾਪਦੰਡਾਂ ਤੋਂ ਵੱਧ ਹੈ। ਫਰੀਦਾਬਾਦ ਹਰਿਆਣਾ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਿਹਾ, ਜਿਥੇ ਔਸਤ ਪੀ. ਐੱਮ. 2.5 ਪੱਧਰ 103 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਰਿਹਾ। ਸਿਰਫ ਤਿੰਨ ਸ਼ਹਿਰ-ਪਲਵਲ, ਅੰਬਾਲਾ ਅਤੇ ਮਾਂਡੀਖੇੜਾ-ਪੀ. ਐੱਮ. 2.5 ਦੇ ਪੱਧਰ ਨੂੰ ਐੱਨ. ਏ. ਏ. ਕਿਊ. ਐੱਸ. ਹੱਦ ਤੋਂ ਘੱਟ ਰੱਖਣ ਵਿਚ ਕਾਮਯਾਬ ਰਹੇ। ਗੁਰੂਗ੍ਰਾਮ ਵਿਚ ਪੀ. ਐੱਮ. 10 ਦਾ ਪੱਧਰ ਸਭ ਤੋਂ ਵੱਧ 227 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਸੀ, ਜਦੋਂ ਕਿ ਅੰਬਾਲਾ ਵਿਚ ਇਹ ਸਭ ਤੋਂ ਘੱਟ 79 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News