ਕਸ਼ਮੀਰ ''ਚ 13 ਸਾਲਾ ਬੱਚੀ ਨੇ ਲਿਖਿਆ ਨਾਵਲ

05/13/2019 7:33:16 PM

ਸ਼੍ਰੀਨਗਰ, (ਮਜੀਦ, ਭਾਸ਼ਾ)— ਅੱਤਵਾਦ ਪ੍ਰਭਾਵਿਤ ਜੰਮੂ-ਕਸ਼ਮੀਰ ਦੇ ਤ੍ਰਾਲ ਖੇਤਰ ਵਿਚ 13 ਸਾਲਾ ਇਕ ਬੱਚੀ ਨੇ ਇਕ ਨਾਵਲ ਲਿਖਿਆ ਹੈ, ਜੋ ਇਕ ਸੁਪਨਿਆਂ ਦੇ ਦੇਸ਼ ਦੀ ਕਹਾਣੀ ਹੈ, ਜਿਥੇ ਸਾਰੇ ਇਨਸਾਨਾਂ ਦੀ ਜਗ੍ਹਾ ਬਿੱਲੀਆਂ ਨੇ ਲੈ ਲਈ ਹੈ।
ਤੋਇਬਾ ਬਿਨਤੀ ਜਾਵੇਦ ਦੇ ਪਹਿਲੇ ਨਾਵਲ 'ਲੂਨਾ ਸਪਾਰਕ ਐਂਡ ਦਿ ਫਿਊਚਰ ਟੇਂਲਿੰਗ ਕਲਾਕ' ਦਾ ਪ੍ਰਕਾਸ਼ਨ ਜੰਮੂ-ਕਸ਼ਮੀਰ ਕਲਾ, ਸੰਸਕ੍ਰਿਤੀ ਅਤੇ ਭਾਸ਼ਾ ਅਕੈਡਮੀ (ਜੇ. ਕੇ. ਏ. ਏ. ਸੀ. ਐੱਲ.) ਨੇ ਕੀਤਾ ਹੈ। ਇਸ ਦੇ ਪ੍ਰਕਾਸ਼ਨ ਤੋਂ ਬਾਅਦ ਬਾਲ ਲੇਖਿਕਾ ਦੀ ਖੁਸ਼ੀ ਦਾ ਟਿਕਾਣਾ ਨਹੀਂ ਹੈ। ਤੋਇਬਾ ਸ਼੍ਰੀਨਗਰ ਦੇ ਡੀ. ਪੀ. ਐੱਸ. ਸਕੂਲ ਦੀ 7ਵੀਂ ਦੀ ਵਿਦਿਆਰਥਣ ਹੈ। ਤੋਇਬਾ ਨੇ ਕਿਹਾ ਕਿ ਸੰਸਕ੍ਰਿਤੀ ਨੇ ਮੇਰੀ ਕਿਤਾਬ ਦਾ ਪ੍ਰਕਾਸ਼ਨ ਕੀਤਾ ਹੈ। ਇਹ ਮੇਰੇ ਲਈ ਮਾਣ ਅਤੇ ਖੁਸ਼ੀ ਦੇ ਪਲ ਹਨ ਕਿ ਮੇਰਾ ਪਹਿਲਾ ਨਾਵਲ ਪ੍ਰਕਾਸ਼ਿਤ ਹੋ ਗਿਆ ਹੈ। ਕਈ ਵਾਰ ਵਿਸ਼ਵਾਸ ਨਹੀਂ ਹੁੰਦਾ। ਜਿਸ ਤਰ੍ਹਾਂ ਮੇਰੀ ਕਿਤਾਬ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣ ਗਈ ਹੈ। ਨਾਵਲ 'ਤੇ ਗੱਲਬਾਤ ਕਰਦੇ ਹੋਏ ਤੋਇਬਾ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਕਾਲਪਨਿਕ ਹੈ ਜੋ ਬੱਚਿਆਂ ਲਈ ਹੈ।


KamalJeet Singh

Content Editor

Related News