13 ਸਾਲਾ ਕੁੜੀ ਦੀ ਹਾਈ ਟੈਂਸ਼ਨ ਤਾਰ ਤੋਂ ਕਰੰਟ ਲੱਗਣ ਨਾਲ ਮੌਤ

Tuesday, May 23, 2023 - 05:16 PM (IST)

13 ਸਾਲਾ ਕੁੜੀ ਦੀ ਹਾਈ ਟੈਂਸ਼ਨ ਤਾਰ ਤੋਂ ਕਰੰਟ ਲੱਗਣ ਨਾਲ ਮੌਤ

ਬੇਲਾਗਾਵੀ- ਕਰਨਾਟਕ ਦੇ ਬੇਲਾਗਾਵੀ 'ਚ ਮੰਗਲਵਾਰ ਨੂੰ ਆਪਣੀ ਰਿਹਾਇਸ਼ 'ਤੇ ਖੇਡਦੇ ਸਮੇਂ ਹਾਈ ਟੈਂਸ਼ਨ ਪਾਵਰ ਟਰਾਂਸਮਿਸ਼ਨ ਕੇਬਲ ਤੋਂ ਬਿਜਲੀ ਦਾ ਝਟਕਾ ਲੱਗਣ ਨਾਲ 13 ਸਾਲਾ ਕੁੜੀ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਪਿੰਡ ਮਾਛੇ ਦੀ ਰਹਿਣ ਵਾਲੀ ਮਧੁਰਾ ਮੋਰੇ ਵਜੋਂ ਹੋਈ ਹੈ। ਪੁਲਸ ਅਨੁਸਾਰ ਉਸ ਨੂੰ ਉਸ ਦੇ ਘਰ ਦੇ ਸਾਹਮਣੇ ਲੱਗੀ ਹਾਈ ਟੈਂਸ਼ਨ ਤਾਰ ਤੋਂ ਕਰੰਟ ਲੱਗ ਗਿਆ। ਖੇਡਦੇ ਹੋਏ ਉਸ ਨੇ ਗਲਤੀ ਨਾਲ ਇਸ ਨੂੰ ਛੂਹ ਲਿਆ।

ਹੁਬਲੀ ਇਲੈਕਟ੍ਰੀਸਿਟੀ ਸਪਲਾਈ ਕੰਪਨੀ ਲਿਮਟਿਡ (HESCOM) ਦੇ ਅਧਿਕਾਰੀ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੇ ਲੜਕੀ ਦੇ ਪਿਤਾ ਨੂੰ ਸਾਈਟ 'ਤੇ ਮਕਾਨ ਨਾ ਬਣਾਉਣ ਲਈ ਨੋਟਿਸ ਦਿੱਤਾ ਸੀ ਪਰ ਪਰਿਵਾਰ ਨੇ ਨੋਟਿਸ ਅਤੇ ਖ਼ਤਰੇ ਦੀ ਚੇਤਾਵਨੀ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਬੇਲਗਾਵੀ ਦਿਹਾਤੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ।


author

Tanu

Content Editor

Related News