6 ਨਾਬਾਲਗ ਮੁੰਡਿਆਂ ਨੇ 13 ਸਾਲਾ ਕੁੜੀ ਨਾਲ ਕੀਤਾ ਜਬਰ ਜ਼ਿਨਾਹ, ਘਟਨਾ ਦੀ ਬਣਾਈ ਵੀਡੀਓ

Wednesday, Nov 09, 2022 - 02:24 PM (IST)

6 ਨਾਬਾਲਗ ਮੁੰਡਿਆਂ ਨੇ 13 ਸਾਲਾ ਕੁੜੀ ਨਾਲ ਕੀਤਾ ਜਬਰ ਜ਼ਿਨਾਹ, ਘਟਨਾ ਦੀ ਬਣਾਈ ਵੀਡੀਓ

ਕਰੀਮਗੰਜ (ਭਾਸ਼ਾ)- ਆਸਾਮ ਦੇ ਕਰੀਮਗੰਜ ਜ਼ਿਲ੍ਹੇ 'ਚ 6 ਨਾਬਾਲਗ ਮੁੰਡਿਆਂ ਵਲੋਂ 13 ਸਾਲਾ ਕੁੜੀ ਨਾਲ ਜਬਰ ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਰੇ ਮੁੰਡਿਆਂ ਦੀ ਉਮਰ 13 ਤੋਂ 15 ਸਾਲ ਦਰਮਿਆਨ ਹੈ। ਕਰੀਮਗੰਜ ਦੇ ਐਡੀਸ਼ਨਲ ਪੁਲਸ ਸੁਪਰਡੈਂਟ ਪਾਰਥ ਪ੍ਰਤਿਮ ਦਾਸ ਨੇ ਦੱਸਿਆ ਕਿ ਘਟਨਾ ਜ਼ਿਲ੍ਹੇ ਦੇ ਰਾਮਕ੍ਰਿਸ਼ਨ ਨਗਰ ਇਲਾਕੇ 'ਚ ਇਕ ਨਵੰਬਰ ਦੀ ਹੈ। ਏ.ਐੱਸ.ਪੀ. ਨੇ ਕਿਹਾ,''ਕੁੜੀ ਦੇ ਮਾਤਾ-ਪਿਤਾ ਦੀ ਸ਼ਿਕਾਇਤ ਅਨੁਸਾਰ, ਘਟਨਾ ਦੇ ਸਮੇਂ ਉਹ ਘਰ 'ਚ ਇਕੱਲੀ ਸੀ। ਮੁੰਡੇ ਜ਼ਬਰਦਸਤੀ ਘਰ 'ਚ ਦਾਖ਼ਲੇ ਹੋਏ ਅਤੇ ਇਕ-ਇਕ ਕਰ ਕੇ ਉਸ ਨਾਲ ਜਬਰ ਜ਼ਿਨਾਹ ਕੀਤਾ। ਉਨ੍ਹਾਂ ਨੇ ਆਪਣੇ ਫ਼ੋਨ 'ਚ ਇਸ ਘਟਨਾ ਦਾ ਵੀਡੀਓ ਵੀ ਬਣਾਇਆ ਅਤੇ ਉਸ ਨਾਲ ਕੁੱਟਮਾਰ ਕੀਤੀ।''

ਇਹ ਵੀ ਪੜ੍ਹੋ : NIA ਦਾ ਵੱਡਾ ਖੁਲਾਸਾ, ਭਾਰਤ ’ਤੇ ਮੁੜ ਅੱਤਵਾਦੀ ਹਮਲੇ ਕਰਵਾਉਣ ਦੀ ਫਿਰਾਕ ’ਚ ਦਾਊਦ

ਦਾਸ ਨੇ ਕਿਹਾ,''ਸ਼ੁਰੂਆਤ 'ਚ ਕੁੜੀ ਹੈਰਾਨ ਅਤੇ ਡਰੀ ਹੋਈ ਸੀ ਅਤੇ ਉਸ ਨੇ ਅਪਰਾਧ ਬਾਰੇ ਕਿਸੇ ਨੂੰ ਨਹੀਂ ਦੱਸਿਆ। ਬਾਅਦ 'ਚ ਉਸ ਨੇ ਆਪਣੇ ਮਾਤਾ-ਪਿਤਾ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਸੋਮਵਾਰ ਨੂੰ ਸ਼ਿਕਾਇਤ ਦਰਜ ਕਰਵਾਈ।'' ਉਨ੍ਹਾਂ ਕਿਹਾ ਕਿ ਪੁਲਸ ਨੇ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਅਤੇ ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ, 2012 (ਪੋਕਸੋ) ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਏ.ਐੱਸ.ਪੀ. ਨੇ ਕਿਹਾ,''ਅਸੀਂ ਸਾਰੇ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਉਮਰ 13 ਸਾਲ ਤੋਂ 15 ਸਾਲ ਦਰਮਿਆਨ ਹੈ। ਉਨ੍ਹਾਂ ਵਲੋਂ ਮੋਬਾਇਲ 'ਤੇ ਸ਼ੂਟ ਕੀਤੇ ਗਏ ਵੀਡੀਓ ਵੀ ਬਰਾਮਦ ਕਰ ਲਏ ਗਏ ਹਨ।'' ਉਨ੍ਹਾਂ ਕਿਹਾ ਕਿ ਖੂਨ ਦੇ ਨਮੂਨੇ ਅਤੇ ਹੋਰ ਸਬੂਤ ਇਕੱਠੇ ਕੀਤੇ ਗਏ ਹਨ ਅਤੇ ਜਾਂਚ ਲਈ ਫੋਰੈਂਸਿਕ ਪ੍ਰਯੋਗਸ਼ਾਲਾ 'ਚ ਭੇਜੇ ਗਏ ਹਨ। ਦਾਸ ਨੇ ਕਿਹਾ,''ਮੁੰਡਿਆਂ ਨੂੰ ਕਿਸ਼ੋਰ ਗ੍ਰਹਿ (ਜੁਵੇਨਾਈਲ ਹੋਮ) ਭੇਜ ਦਿੱਤਾ ਗਿਆ ਹੈ। ਅੱਗੇ ਦੀ ਜਾਂਚ ਜਾਰੀ ਹੈ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News