ਹਦਵਾਣਾ ਤੋੜਨ ''ਤੇ 13 ਸਾਲਾ ਜਵਾਕ ਦਾ ਕਤਲ !

Saturday, May 02, 2026 - 06:05 PM (IST)

ਹਦਵਾਣਾ ਤੋੜਨ ''ਤੇ 13 ਸਾਲਾ ਜਵਾਕ ਦਾ ਕਤਲ !

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਦੇ ਬਸਈ ਜਗਨੇਰ ਥਾਣਾ ਖੇਤਰ ਦੇ ਪਿੰਡ ਸੋਨੀ ਖੇੜਾ ਵਿੱਚ ਇੱਕ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 13 ਸਾਲਾ ਲੜਕੇ ਦੀ ਸਿਰਫ਼ ਇਸ ਲਈ ਹੱਤਿਆ ਕਰ ਦਿੱਤੀ ਗਈ ਕਿਉਂਕਿ ਉਸ ਨੇ ਆਪਣੇ ਹੀ ਪਰਿਵਾਰ ਦੇ ਖੇਤ ਵਿੱਚੋਂ ਇੱਕ ਹਦਵਾਣਾ ਤੋੜਿਆ ਸੀ। ਪੁਲਸ ਅਨੁਸਾਰ ਲੜਕੇ ਦੇ ਪਰਿਵਾਰ ਨੇ ਆਪਣਾ ਖੇਤ ਸਾਂਝੇਦਾਰਾਂ (ਪਾਰਟਨਰਾਂ) ਨੂੰ ਠੇਕੇ 'ਤੇ ਦਿੱਤਾ ਹੋਇਆ ਸੀ। ਸ਼ੁੱਕਰਵਾਰ ਸ਼ਾਮ ਨੂੰ ਜਦੋਂ ਲੜਕੇ ਨੇ ਖੇਤ ਵਿੱਚੋਂ ਹਦਵਾਣਾ ਤੋੜਿਆ, ਤਾਂ ਕਥਿਤ ਤੌਰ 'ਤੇ ਉਸ 'ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਲੜਕਾ ਜਦੋਂ ਦੇਰ ਸ਼ਾਮ ਤੱਕ ਘਰ ਵਾਪਸ ਨਹੀਂ ਪਰਤਿਆ, ਤਾਂ ਉਸ ਦੀ ਭੈਣ ਉਸ ਨੂੰ ਦੇਖਣ ਲਈ ਖੇਤ ਵਿੱਚ ਗਈ। ਉੱਥੇ ਉਸ ਨੇ ਆਪਣੇ ਭਰਾ ਦੀ ਖੂਨ ਨਾਲ ਲੱਥਪੱਥ ਲਾਸ਼ ਪਈ ਦੇਖੀ, ਜਿਸ ਤੋਂ ਬਾਅਦ ਪਰਿਵਾਰ ਵਿੱਚ ਰੋਲ਼ਾ ਪੈ ਗਿਆ। ਇਸ ਵਾਰਦਾਤ ਤੋਂ ਬਾਅਦ ਪਿੰਡ ਵਿੱਚ ਭਾਰੀ ਤਣਾਅ ਫੈਲ ਗਿਆ, ਜਿਸ ਕਾਰਨ ਕਈ ਥਾਣਿਆਂ ਦੀ ਪੁਲਸ ਤਾਇਨਾਤ ਕਰਨੀ ਪਈ। ਪੁਲਸ ਡਿਪਟੀ ਕਮਿਸ਼ਨਰ (ਪੱਛਮੀ) ਆਦਿਤਿਆ ਨੇ ਦੱਸਿਆ ਕਿ ਇਸ ਕਤਲ ਦੇ ਸਬੰਧ ਵਿੱਚ ਰਿਆਜ਼ੂਦੀਨ ਅਤੇ ਸ਼ਿਰਾਜ਼ੂਦੀਨ ਨਾਮਕ ਦੋ ਵਿਅਕਤੀਆਂ ਨੂੰ ਸ਼ੁੱਕਰਵਾਰ ਰਾਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਦੋਵੇਂ ਵਿਅਕਤੀ ਲੜਕੇ ਦੇ ਪਰਿਵਾਰਕ ਖੇਤ ਵਿੱਚ ਸਾਂਝੇਦਾਰ ਵਜੋਂ ਖੇਤੀ ਕਰਦੇ ਸਨ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਪਿੰਡ ਵਿੱਚ ਸਾਵਧਾਨੀ ਵਜੋਂ ਪੁਲਸ ਕਰਮਚਾਰੀ ਤਾਇਨਾਤ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shubam Kumar

Content Editor

Related News