ਘੁਸਪੈਠ 'ਤੇ ਫੌਜ ਦਾ ਕਰਾਰਾ ਜਵਾਬ, 4 ਦਿਨ 'ਚ ਕੀਤੇ 13 ਅੱਤਵਾਦੀ ਢੇਰ

06/01/2020 7:00:14 PM

ਜੰਮੂ - ਜੰਮੂ-ਕਸ਼ਮੀਰ 'ਚ ਭਾਰਤੀ ਫੌਜ ਦੀ ਕਾਰਵਾਈ 'ਚ ਹੁਣ ਤੱਕ 13 ਅੱਤਵਾਦੀ ਮਾਰੇ ਗਏ ਹਨ। ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਸੈਕਟਰ 'ਚ ਕੰਟਰੋਲ ਲਾਈਨ ਕੋਲ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਤਿੰਨ ਪਾਕਿਸਤਾਨੀ ਅੱਤਵਾਦੀਆਂ ਨੂੰ ਫੌਜ ਨੇ ਅੱਜ ਯਾਨੀ ਸੋਮਵਾਰ ਨੂੰ ਮਾਰ ਗਿਰਾਇਆ। ਉਥੇ ਹੀ, 28 ਮਈ ਤੋਂ ਸ਼ੁਰੂ ਹੋਏ ਘੁਸਪੈਠ ਰੋਕਣ ਦੇ ਅਭਿਆਨ 'ਚ ਹੁਣ ਤੱਕ ਚਾਰ ਦਿਨਾਂ ਦੇ ਅੰਦਰ 13 ਅੱਤਵਾਦੀ ਮਾਰ ਗਿਰਾਏ ਗਏ ਹਨ।

ਫੌਜ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ 28 ਮਈ ਤੋਂ ਘੁਸਪੈਠ ਵਿਰੋਧੀ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਦੇ ਤਹਿਤ ਭਾਰਤੀ ਫੌਜ ਨੇ ਪੁੰਛ ਜ਼ਿਲ੍ਹੇ ਦੇ ਮੇਂਢਰ ਸੈਕਟਰ 'ਚ ਕੰਟਰੋਲ ਲਾਈਨ ਦੇ ਕੋਲ ਘੁਸਪੈਠ ਦੀ ਕੋਸ਼ਿਸ਼ ਕਰਦੇ ਹੋਏ ਘੱਟ ਤੋਂ ਘੱਟ 10 ਅੱਤਵਾਦੀਆਂ ਨੂੰ ਮਾਰ ਗਿਰਾਇਆ ਹੈ। ਅਧਿਕਾਰੀ ਨੇ ਦੱਸਿਆ ਕਿ ਪੁੰਛ ਜ਼ਿਲ੍ਹੇ ਦੇ ਪਿੰਡਾਂ 'ਚ ਤਲਾਸ਼ੀ ਮੁਹਿੰਮ ਜਾਰੀ ਹੈ।
 


Inder Prajapati

Content Editor

Related News