13 ਭਾਰਤੀ ਡਿਪਲੋਮੈਟਾਂ ਨੇ ਪਰਿਵਾਰ ਸਣੇ ਛੱਡਿਆ ਪਾਕਿਸਤਾਨ
Saturday, Aug 10, 2019 - 06:56 PM (IST)

ਨਵੀਂ ਦਿੱਲੀ— ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਦਰਾਰ ਲਗਾਤਾਰ ਵਧਦਾ ਜਾ ਰਿਹਾ ਹੈ। ਪਾਕਿਸਤਾਨ ਨੇ ਧਾਰਾ 370 ਹਟਾਏ ਜਾਣ 'ਤੇ ਵਿਰੋਧ ਜ਼ਾਹਿਰ ਕਰਦੇ ਹੋਏ ਭਾਰਤ ਨਾਲ ਸਿਆਸੀ ਸਬੰਧਾਂ 'ਚ ਕਮੀ ਲਿਆਉਣ ਦਾ ਐਲਾਨ ਕੀਤਾ ਹੈ। ਹੁਣ ਇਸੇ ਕ੍ਰਮ 'ਚ ਪਾਕਿਸਤਾਨ 'ਚ ਕੰਮ ਕਰ ਰਹੇ 13 ਡਿਪਲੋਮੈਟਾਂ ਨੇ ਆਪਣੇ ਪਰਿਵਾਰ ਨਾਲ ਪਾਕਿਸਤਾਨ ਛੱਡ ਦਿੱਤਾ ਹੈ।
ਹਾਲਾਂਕਿ ਇਹ ਹਾਲੇ ਸਪੱਸ਼ਟ ਨਹੀਂ ਹੋਇਆ ਹੈ ਕਿ ਇਨ੍ਹਾਂ ਡਿਪਲੋਮੈਟਾਂ ਨੇ ਅਸਥਾਈ ਜਾਂ ਫਿਰ ਸਥਾਈ ਤੌਰ 'ਤੇ ਪਾਕਿਸਤਾਨ ਛੱਡਿਆ ਹੈ ਪਰ ਜਾਣਕਾਰੀ ਮੁਤਾਬਕ ਇਹ ਸਾਰੇ ਲੋਕ ਆਪਣੇ ਪਰਿਵਾਰ ਨਾਲ ਭਾਰਤ ਪਰਤ ਆਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਵਾਹਗਾ ਬਾਰਡਰ ਦੇ ਰਾਸਤੇ ਵਾਪਸ ਆਏ ਹਨ।