30:30:40 ਦੇੇ ਫਾਰਮੂਲੇ ਨਾਲ ਤਿਆਰ ਹੋਵੇਗਾ CBSE 12ਵੀਂ ਜਮਾਤ ਦਾ ਨਤੀਜਾ, ਜਾਣੋ ਕੀ ਹੈ ਇਹ ਫਾਰਮੂਲਾ

06/17/2021 2:31:57 PM

ਨਵੀਂ ਦਿੱਲੀ (ਭਾਸ਼ਾ)— ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ. ਬੀ. ਐੱਸ. ਈ.) ਨੇ ਵੀਰਵਾਰ ਯਾਨੀ ਕਿ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ 12ਵੀਂ ਬੋਰਡ ਦੀ ਮਾਰਕਸ਼ੀਟ ਤਿਆਰ ਕਰਨ ਲਈ 30:30:40 ਦਾ ਫਾਰਮੂਲਾ ਅਪਣਾਏਗੀ। 12ਵੀਂ ਦਾ ਨਤੀਜਾ ਤਿਆਰ ਕਰਨ ਲਈ ਗਠਿਤ 13 ਮੈਂਬਰੀ ਕਮੇਟੀ ਨੇ ਦੱਸਿਆ ਕਿ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਅੰਕਾਂ ਦੇ ਮੁਲਾਂਕਣ ਲਈ 10ਵੀਂ, 11ਵੀਂ ਅਤੇ 12ਵੀਂ ਦੇ ਪ੍ਰੀ-ਬੋਰਡ ਦੇ ਨਤੀਜੇ ਨੂੰ 12ਵੀਂ ਦਾ ਫਾਈਨਲ ਨਤੀਜਾ ਦਾ ਆਧਾਰ ਬਣਾਇਆ ਜਾਵੇਗਾ। ਸੀ. ਬੀ. ਐੱਸ. ਈ. ਬੋਰਡ ਦੇ ਫਾਈਨਲ ਨਤੀਜੇ 31 ਜੁਲਾਈ ਨੂੰ ਆਉਣਗੇ।

ਇਹ ਵੀ ਪੜ੍ਹੋ :  CBSE ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਪ੍ਰੀਖਿਆ ਸਬੰਧੀ ਸਾਹਮਣੇ ਆਈ ਇਹ ਜਾਣਕਾਰੀ

 

ਕਮੇਟੀ ਨੇ ਸੁਪਰੀਮ ਕੋਰਟ ’ਚ ਦੱਸਿਆ ਕਿ 10ਵੀਂ ਦੇ 5 ਵਿਸ਼ਿਆਂ ’ਚੋਂ 3 ਵਿਸ਼ੇ ਦੇ ਸਭ ਤੋਂ ਚੰਗੇ ਅੰਕਾਂ ਨੂੰ ਲਿਆ ਜਾਵੇਗਾ। ਇਸੇ ਤਰ੍ਹਾਂ ਹੀ 11ਵੀਂ ਦੇ 5 ਵਿਸ਼ਿਆਂ ਦਾ ਔਸਤ ਲਿਆ ਜਾਵੇਗਾ ਅਤੇ 12ਵੀਂ ਦੇ ਪ੍ਰੀ ਬੋਰਡ ਇਮਤਿਹਾਨ ਅਤੇ ਪ੍ਰੈਟੀਕਲ ਦੇ ਨੰਬਰ ਲਏ ਜਾਣਗੇ। 10ਵੀਂ ਜਮਾਤ ਤੋਂ 30 ਫ਼ੀਸਦੀ, 11ਵੀਂ ਤੋਂ 30 ਫ਼ੀਸਦੀ ਅਤੇ 12ਵੀਂ ਦੇ ਨੰਬਰਾਂ ਦਾ 40 ਫ਼ੀਸਦੀ ਦੇ ਆਧਾਰ ’ਤੇ ਨਤੀਜੇ ਆਉਣਗੇ। ਕਮੇਟੀ ਵਿਦਿਆਰਥੀਆਂ ਦੇ ਪਿਛਲੇ 3 ਸਾਲਾਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰੇਗੀ। ਦੱਸ ਦੇਈਏ ਕਿ ਬੀਤੀ 4 ਜੂਨ 2021 ਨੂੰ ਸੀ. ਬੀ. ਐੱਸ. ਈ. ਨੇ ਅਸੈਸਮੈਂਟ ਪਾਲਿਸੀ ਤੈਅ ਕਰਨ ਲਈ 13 ਮੈਂਬਰੀ ਇਕ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਨੂੰ ਰਿਪੋਰਟ ਤਿਆਰ ਕਰਨ ਲਈ 10 ਦਿਨ ਦਾ ਸਮਾਂ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : CBSE 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਨਤੀਜੇ ਮਗਰੋਂ ਮੁਹੱਈਆ ਨਹੀਂ ਹੋਵੇਗੀ ਇਹ ਸਹੂਲਤ

ਸੁਣਵਾਈ ਦੌਰਾਨ ਜਸਟਿਸ ਏ. ਐੱਮ. ਖਾਨਵਿਲਕਰ ਅਤੇ ਜਸਟਿਸ ਦਿਨੇਸ਼ ਮਾਹੇਸ਼ਵਰੀ ਦੀ ਬੈਂਚ ਨੂੰ ਕੇਂਦਰ ਸਰਕਾਰ ਵਲੋਂ ਅਟਾਰਨੀ ਜਨਰਲ ਕੇ. ਕੇ. ਵੇਣੂਗੋਪਾਲ ਨੇ ਦੱਸਿਆ ਕਿ ਮੁਲਾਂਕਣ ਦੇ ਫਾਰਮੂਲੇ ਤੋਂ ਅਸੰਤੁਸ਼ਟ ਸੀ. ਬੀ. ਐੱਸ. ਈ. ਵਿਦਿਆਰਥੀਆਂ ਨੂੰ 12ਵੀਂ ਜਮਾਤ ਦਾ ਇਮਤਿਹਾਨ ਦੇਣ ਦਾ ਮੌਕਾ ਦਿੱਤਾ ਜਾਵੇਗਾ, ਜੋ ਕੋਰੋਨਾ ਮਹਾਮਾਰੀ ਦੇ ਹਾਲਾਤ ’ਚ ਸੁਧਾਰ ਹੋਣ ’ਤੇ ਕਰਵਾਈ ਜਾਵੇਗੀ। ਵੇਣੂਗੋਪਾਲ ਨੇ ਬੈਂਚ ਨੂੰ ਭਰੋਸਾ ਦਿੱਤਾ ਕਿ ਵਿਦਿਆਰਥੀਆਂ ਦੀ ਕਿਸੇ ਵੀ ਚਿੰਤਾ ਦੇ ਹੱਲ ਲਈ ਇਕ ਕਮੇਟੀ ਗਠਿਤ ਕੀਤੀ ਜਾਵੇਗੀ। ਕੇਂਦਰ ਨੇ ਕਿਹਾ ਕਿ ਸੀ. ਬੀ. ਐੱਸ. ਈ. ਨੇ ਪਹਿਲੀ ਵਾਰ ਅਜਿਹੇ ਸੰਕਟ ਦਾ ਸਾਹਮਣਾ ਕੀਤਾ ਹੈ। 

ਇਹ ਵੀ ਪੜ੍ਹੋ : CBSE 12ਵੀਂ ਦੀ ਪ੍ਰੀਖਿਆ ਰੱਦ, PM ਮੋਦੀ ਦੀ ਬੈਠਕ 'ਚ ਲਿਆ ਗਿਆ ਇਹ ਵੱਡਾ ਫੈਸਲਾ


Tanu

Content Editor

Related News