ਰੱਦ ਨਹੀਂ ਹੋਣਗੀਆਂ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ, ਇਕ ਜੂਨ ਨੂੰ ਹੋਵੇਗਾ ਤਾਰੀਖ਼ ਦਾ ਐਲਾਨ

Sunday, May 23, 2021 - 05:21 PM (IST)

ਨਵੀਂ ਦਿੱਲੀ- ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਐਤਵਾਰ ਨੂੰ ਕਿਹਾ ਕਿ 12ਵੀਂ ਬੋਰਡ ਦੀਆਂ ਪੈਂਡਿੰਗ ਪ੍ਰੀਖਿਆਵਾਂ ਅਤੇ ਪੇਸ਼ੇਵਰ ਪਾਠਕ੍ਰਮਾਂ ਦੀਆਂ ਪ੍ਰਵੇਸ਼ ਪ੍ਰੀਖਿਆਵਾਂ ਨੂੰ ਲੈ ਕੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿੱਖਿਆ ਮੰਤਰੀ ਅਤੇ ਸਕੱਤਰਾਂ ਨਾਲ ਉੱਚ ਪੱਧਰੀ ਬੈਠਕ ਕਾਫ਼ੀ ਸਾਰਥਕ ਰਹੀ। ਸੂਬਾ ਸਰਕਾਰਾਂ ਨੂੰ 25 ਮਈ ਤੱਕ ਪੂਰੇ ਸੁਝਾਅ ਭੇਜਣ ਦੀ ਅਪੀਲ ਕੀਤੀ ਗਈ ਹੈ। ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਕਾਰਨ 12ਵੀਂ ਬੋਰਡ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਸੀ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ 'ਚ ਹੋਈ ਇਸ ਬੈਠਕ 'ਚ ਨਿਸ਼ੰਕ ਤੋਂ ਇਲਾਵਾ ਕੇਂਦਰੀ ਮੰਤਰੀ ਸਮਰਿਤੀ ਇਰਾਨੀ, ਪ੍ਰਕਾਸ਼ ਜਾਵਡੇਕਰ, ਸਿੱਖਿਆ ਰਾਜ ਮੰਤਰੀ ਸੰਜੇ ਧੋਤਰੇ ਨੇ ਵੀ ਹਿੱਸਾ ਲਿਆ। ਬੈਠਕ ਤੋਂ ਬਾਅਦ ਨਿਸ਼ੰਕ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਦੀ ਸੰਕਲਪਣਾ ਦੇ ਅਨੁਰੂਪ ਇਹ ਬੈਠਕ ਕਾਫ਼ੀ ਸਾਰਥਕ ਰਹੀ ਅਤੇ ਸਾਨੂੰ ਕਾਫ਼ੀ ਸੁਝਾਅ ਪ੍ਰਾਪਤ ਹੋਏ। ਉਨ੍ਹਾਂ ਕਿਹਾ,''ਮੈਂ ਸੂਬਾ ਸਰਕਾਰਾਂ ਨੂੰ 25 ਮਈ ਤੱਕ ਪੂਰੇ ਸੁਝਾਅ ਭੇਜਣ ਦੀ ਅਪੀਲ ਕੀਤੀ ਹੈ।''

ਕੇਂਦਰੀ ਸਿੱਖਿਆ ਮੰਤਰੀ ਨੇ ਕਿਹਾ,''ਮੈਨੂੰ ਭਰੋਸਾ ਹੈ ਕਿ ਅਸੀਂ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਸੰਬੰਧ 'ਚ ਜਾਣਕਾਰ ਅਤੇ ਸਮੂਹਿਕ ਫ਼ੈਸਲੇ ਤੱਕ ਪਹੁੰਚਾਂਗੇ ਅਤੇ ਜਲਦ ਤੋਂ ਜਲਦ ਸਾਡੇ ਅੰਤਿਮ ਫ਼ੈਸਲੇ ਦੀ ਜਾਣਕਾਰੀ ਦੇ ਕੇ ਵਿਦਿਆਰਥੀਆਂ ਅਤੇ ਮਾਤਾ-ਪਿਤਾ ਦੇ ਮਨ ਦੀ ਚਿੰਤਾ ਨੂੰ ਖ਼ਤਮ ਕਰ ਸਕਾਂਗੇ।'' ਉਨ੍ਹਾਂ ਕਿਹਾ ਕਿ ਅਸੀਂ ਇਸ ਗੱਲ 'ਤੇ ਜ਼ੋਰ ਦੇਣਾ ਚਾਹੁੰਦੇ ਹਾਂ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਅਤੇ ਉਨ੍ਹਾਂ ਦਾ ਭਵਿੱਖ ਸਾਡੇ ਲਈ ਸਭ ਤੋਂ ਵੱਧ ਮਹੱਤਵਪੂਰਨ ਹੈ। ਸੂਤਰਾਂ ਅਨੁਸਾਰ, ਸੀ.ਬੀ.ਐੱਸ.ਈ. 12ਵੀਂ ਦੀ ਪ੍ਰੀਖਿਆ ਦਾ ਆਯੋਜਨ ਕੀਤਾ ਜਾਵੇਗਾ। ਪ੍ਰੀਖਿਆ ਦਾ ਆਯੋਜਨ ਕਿਹੜੇ ਫਾਰਮੇਟ 'ਚ ਕਦੋਂ ਅਤੇ ਕਿਵੇਂ ਹੋਵੇਗਾ, ਇਸ ਬਾਰੇ ਜਾਣਕਾਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ 1 ਜੂਨ ਨੂੰ ਦੇਣਗੇ। ਉੱਥੇ ਹੀ ਇਕ ਜੂਨ ਨੂੰ 12ਵੀਂ ਬੋਰਡ ਦੀ ਪ੍ਰੀਖਿਆ ਦੀ ਤਾਰੀਖ਼ ਦਾ ਐਲਾਨ ਕੀਤਾ ਜਾਵੇਗਾ। 


DIsha

Content Editor

Related News