12 ਸਾਲ ਦੀ ਕੁੜੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ''ਚ ਲਿਖਿਆ- ''ਉਹ ਕਿਸੇ ਹੋਰ ਨਾਲ ਪਿਆਰ ਕਰਦੈ''

Thursday, Sep 10, 2020 - 03:17 PM (IST)

12 ਸਾਲ ਦੀ ਕੁੜੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ''ਚ ਲਿਖਿਆ- ''ਉਹ ਕਿਸੇ ਹੋਰ ਨਾਲ ਪਿਆਰ ਕਰਦੈ''

ਫਰੀਦਾਬਾਦ— ਹਰਿਆਣਾ ਦੇ ਫਰੀਦਾਬਾਦ ਤੋਂ ਨਾਬਾਲਗ ਬੱਚਿਆਂ ਦੇ ਮਾਪਿਆਂ ਨੂੰ ਝੰਜੋੜ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ 12 ਸਾਲ ਦੀ ਨਾਬਾਲਗ ਕੁੜੀ ਨੇ ਪਿਆਰ 'ਚ ਅਸਫਲ ਰਹਿਣ ਤੋਂ ਬਾਅਦ ਮੌਤ ਨੂੰ ਗਲ਼ ਲਾ ਲਿਆ। ਇਸ ਗੱਲ ਦਾ ਖ਼ੁਲਾਸਾ ਘਟਨਾ ਵਾਲੀ ਥਾਂ ਤੋਂ ਉਸ ਵਲੋਂ ਲਿਖੇ ਗਏ ਸੁਸਾਈਡ ਨੋਟ ਤੋਂ ਹੋਇਆ ਹੈ। ਇਸ ਘਟਨਾ ਤੋਂ ਲੋਕ ਹੈਰਾਨੀ ਵਿਚ ਹੈ। ਫ਼ਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਦਰਅਸਲ ਹਰਿਆਣਾ ਦੇ ਫਰੀਦਾਬਾਦ ਦੀ 12 ਸਾਲ ਦੀ ਕੁੜੀ ਨੇ ਪਿਆਰ 'ਚ ਅਸਫਲ ਹੋਣ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਨਾਬਾਲਗ ਕੁੜੀ ਆਪਣੇ ਮਾਤਾ-ਪਿਤਾ ਨਾਲ ਫਰੀਦਾਬਾਦ ਦੇ ਵੱਲਭਗੜ੍ਹ ਇਲਾਕੇ ਵਿਚ ਰਹਿੰਦੀ ਸੀ, ਜਿੱਥੇ ਉਸ ਨੂੰ ਗੁਆਂਢ ਦੇ ਹੀ ਇਕ ਨਾਬਾਲਗ ਮੁੰਡੇ ਨਾਲ ਪਿਆਰ ਹੋ ਗਿਆ। ਜਿਸ ਤੋਂ ਬਾਅਦ ਖ਼ੁਦ ਨੂੰ ਪਿਆਰ ਵਿਚ ਅਸਫਲ ਹੁੰਦੇ ਵੇਖ ਕੇ ਉਸ ਨੇ ਮੌਤ ਨੂੰ ਗਲ਼ ਲਾ ਲਿਆ। ਉਸ ਨੇ ਸੁਸਾਈਡ ਨੋਟ 'ਚ ਲਿਖਿਆ ਹੈ ਕਿ ਉਸ ਨੂੰ ਗੁਆਂਢ ਵਿਚ ਆਪਣੀ ਹੀ ਉਮਰ ਦੇ ਇਕ ਮੁੰਡੇ ਨਾਲ ਪਿਆਰ ਸੀ ਪਰ ਉਹ ਮੁੰਡਾ ਕਿਸੇ ਹੋਰ ਦੇ ਪਿਆਰ ਵਿਚ ਸੀ। ਇਸੇ ਗੱਲ ਤੋਂ ਨਾਰਾਜ਼ ਹੋ ਕੇ ਉਸ ਨੇ ਫਾਹਾ ਲਾ ਲਿਆ।

ਓਧਰ ਕੁੜੀ ਦੇ ਪਿਤਾ ਮੁਤਾਬਕ ਉਨ੍ਹਾਂ ਦੀ ਧੀ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਕੁੜੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਸੁਸਾਈਡ ਨੋਟ ਤੋਂ ਪਤਾ ਲੱਗਾ। ਪਿਤਾ ਨੇ ਕਿਹਾ ਕਿ ਮੇਰੀ ਧੀ ਨੇ ਸੁਸਾਈਡ ਨੋਟ ਵਿਚ ਇਸ ਲਈ ਪਰਮਾਤਮਾ ਨੂੰ ਜ਼ਿੰਮੇਵਾਰ ਦੱਸਿਆ ਹੈ। ਪੁਲਸ ਵੀ ਇਸ ਘਟਨਾ ਨੂੰ ਲੈ ਕੇ ਹੈਰਾਨ ਹੈ। ਪੁਲਸ ਨੇ ਐÎੱਫ. ਆਈ. ਆਰ. ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Tanu

Content Editor

Related News