12 ਸਾਲ ਦੀ ਬੱਚੀ ਨਾਲ ਸਮੂਹਕ ਜਬਰ-ਜ਼ਿਨਾਹ, ਨਾਬਾਲਗ ਮੁੰਡਿਆਂ ਨੇ ਵਾਰਦਾਤ ਨੂੰ ਦਿੱਤਾ ਅੰਜ਼ਾਮ

Saturday, Aug 21, 2021 - 04:40 PM (IST)

ਬਾਂਦਾ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੇ ਤਿੰਦਵਾਰੀ ਥਾਣਾ ਖੇਤਰ ਦੇ ਇਕ ਪਿੰਡ ’ਚ 12 ਸਾਲ ਨਾਲ ਬੱਚੀ ਨਾਲ ਸਮੂਹਕ ਜਬਰ-ਜ਼ਿਨਾਹ ਦੀ ਘਟਨਾ ਸਾਹਮਣੇ ਆਈ ਹੈ। ਪੁਲਸ ਨੇ ਇਸ ਸਿਲਸਿਲੇ ਵਿਚ 3 ਨਾਬਾਲਗ ਮੁੰਡਿਆਂ ਨੂੰ ਹਿਰਾਸਤ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤਿੰਦਵਾਰੀ ਥਾਣੇ ਐੱਸ. ਐੱਚ. ਓ. ਪ੍ਰਦੀਪ ਕੁਮਾਰ ਯਾਦਵ ਨੇ ਸ਼ਨੀਵਾਰ ਨੂੰ ਦੱਸਿਆ ਕਿ 12 ਸਾਲ ਦੀ ਬੱਚੀ ਨਾਲ ਸਮੂਹਕ ਜਬਰ-ਜ਼ਿਨਾਹ ਦੀ ਘਟਨਾ 14 ਅਗਸਤ ਦੀ ਸ਼ਾਮ ਨੂੰ ਵਾਪਰੀ।

ਇਹ ਵੀ ਪੜ੍ਹੋ : ਪਤਨੀ ਨੇ ਘੁੰਡ ਕੱਢਣ ਤੋਂ ਕੀਤਾ ਇਨਕਾਰ ਤਾਂ ਪਤੀ ਨੇ ਧੀ 'ਤੇ ਕੱਢਿਆ ਗੁੱਸਾ, 3 ਸਾਲ ਦੀ ਮਾਸੂਮ ਦੀ ਹੋਈ ਮੌਤ

ਪੁਲਸ ਮੁਤਾਬਕ 5 ਦੋਸ਼ੀਆਂ ਖ਼ਿਲਾਫ਼ ਬੱਚੀ ਦੀ ਮਾਂ ਨੇ ਵਾਰਦਾਤ ਦੀ ਐੱਫ. ਆਈ. ਆਰ. 19 ਅਗਸਤ ਨੂੰ ਦਰਜ ਕਰਵਾਈ। ਉਨ੍ਹਾਂ ਨੇ ਦੱਸਿਆ ਕਿ ਸਮੂਹਕ ਜਬਰ-ਜ਼ਿਨਾਹ ਦੇ ਦੋਸ਼ ’ਚ ਅੱਜ 3 ਨਾਬਾਲਗ ਮੁੰਡਿਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਜਿਨ੍ਹਾਂ ਦੀ ਉਮਰ 13 ਤੋਂ 14 ਸਾਲ ਦਰਮਿਆਨ ਹੈ। ਐੱਸ. ਐੱਚ. ਓ. ਨੇ ਦਰਜ ਐੱਫ. ਆਈ. ਆਰ. ਦੇ ਆਧਾਰ ’ਤੇ ਦੱਸਿਆ ਕਿ ਵਾਰਦਾਤ ਦੇ ਸਮੇਂ ਪੀੜਤਾ ਯਮੁਨਾ ਨਦੀ ਦੇ ਕਿਨਾਰੇ ਪਖਾਨੇ ਲਈ ਗਈ ਸੀ, ਤਾਂ ਉੱਥੇ ਪਹਿਲਾਂ ਤੋਂ ਮੌਜੂਦ ਪਿੰਡ ਦੇ ਹੀ 5 ਨਾਬਾਲਗ ਮੁੰਡੇ ਉਸ ਨੂੰ ਘਸੀੜ ਕੇ ਲੈ ਗਏ ਅਤੇ ਉਨ੍ਹਾਂ ਨੇ ਸਮੂਹਕ ਜਬਰ-ਜ਼ਿਨਾਹ ਕੀਤਾ। 

ਇਹ ਵੀ ਪੜ੍ਹੋ : ਪਿਆਰ ’ਚ ਅੰਨ੍ਹੀ ਹੋਈ ਕਲਯੁੱਗੀ ਮਾਂ ਨੇ ਮਾਸੂਮ ਬੱਚੇ ਦਾ ਕਤਲ ਕਰ ਬੈੱਡ ਹੇਠਾਂ ਸੁੱਟੀ ਲਾਸ਼, ਪ੍ਰੇਮੀ ਨਾਲ ਹੋਈ ਫ਼ਰਾਰ

 

ਐੱਸ. ਐੱਚ. ਓ. ਪ੍ਰਦੀਪ ਮੁਤਾਬਕ ਪੀੜਤ ਬੱਚੀ ਨੂੰ ਮੈਡੀਕਲ ਜਾਂਚ ਲਈ ਸਰਕਾਰੀ ਹਸਪਤਾਲ ਭੇਜਿਆ ਗਿਆ ਹੈ ਅਤੇ ਡੀ. ਐੱਨ. ਏ. ਜਾਂਚ ਲਈ ਤਿੰਨੋਂ ਨਾਬਾਲਗ ਮੁੰਡਿਆਂ ਦੇ ਨਮੂਨੇ ਲਏ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਫਰਾਰ ਦੋ ਨਾਬਾਲਗ ਮੁੰਡਿਆਂ ਦੀ ਭਾਲ ਕੀਤੀ ਜਾ ਰਹੀ ਹੈ।


Tanu

Content Editor

Related News