ਮੱਧ ਪ੍ਰਦੇਸ਼ ਤੋਂ ਹੈਰਾਨ ਕਰਦਾ ਮਾਮਲਾ,12 ਸਾਲਾ ਬੱਚੇ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
Friday, Dec 16, 2022 - 04:47 PM (IST)
ਭਿੰਡ (ਭਾਸ਼ਾ)- ਮੱਧ ਪ੍ਰਦੇਸ਼ ਦੇ ਭਿੰਡ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 12 ਸਾਲਾ ਬੱਚੇ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਸ ਦਾ ਇਲਾਜ ਕਰ ਰਹੇ ਡਾਕਟਰ ਨੇ ਕਿਹਾ ਕਿ ਉਹ ਦੇਸ਼ 'ਚ ਸਭ ਤੋਂ ਘੱਟ ਉਮਰ 'ਚ ਦਿਲ ਦਾ ਦੌਰੇ ਦਾ ਸ਼ਿਕਾਰ ਹੋਣ ਵਾਲਾ ਮਰੀਜ਼ ਹੈ। ਚੌਥੀ ਜਮਾਤ ਦੇ ਵਿਦਿਆਰਥੀ ਮਨੀਸ਼ ਜਾਟਵ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਸ ਨੇ ਆਪਣੇ ਭਰਾ ਨਾਲ ਇਟਾਵਾ ਰੋਡ ਸਥਿਤ ਸਕੂਲ 'ਚ ਦੁਪਹਿਰ ਦਾ ਭੋਜਨ ਕੀਤਾ ਅਤੇ 2 ਵਜੇ ਆਪਣੀ ਬੱਸ 'ਚ ਚੜ੍ਹਨ ਦੇ ਤੁਰੰਤ ਬਾਅਦ ਡਿੱਗ ਗਿਆ। ਪਰਿਵਾਰਕ ਮੈਂਬਰਾਂ ਨੇਦੱਸਿਆ ਕਿ ਬੱਸ ਦੇ ਡਰਾਈਵਰ ਨੇ ਸਕੂਲ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਦਿੱਤੀ, ਜਿਨ੍ਹਾਂ ਨੇ ਬੱਚੇ ਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰ ਉਸ ਨੂੰ ਬਚਾਉਣ 'ਚ ਨਾਕਾਮ ਰਹੇ।
ਇਹ ਵੀ ਪੜ੍ਹੋ : ਪੁਲਸ ਹਿਰਾਸਤ 'ਚ ਨੌਜਵਾਨ ਦੀ ਮੌਤ, ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ
ਜ਼ਿਲ੍ਹਾ ਹਸਪਤਾਲ ਦੇ ਸਰਜਨ ਡਾ. ਅਨਿਲ ਗੋਇਲ ਨੇ ਦੱਸਿਆ,''ਮਨੀਸ਼ ਨੂੰ ਵੀਰਵਾਰ ਦੁਪਹਿਰ ਹਸਪਤਾਲ 'ਚ ਮ੍ਰਿਤਕ ਹਾਲਤ 'ਚ ਲਿਆਂਦਾ ਗਿਆ ਸੀ। ਅਸੀਂ ਉਸ ਨੂੰ ਕਾਰਡੀਓਪਲਮੋਨਰੀ ਰਿਸਸਿਟੇਸ਼ਨ (ਸੀ.ਪੀ.ਆਰ.) ਦਿੱਤਾ ਪਰ ਉਸ ਨੂੰ ਹੋਸ਼ 'ਚ ਨਹੀਂ ਲਿਆਂਦਾ ਜਾ ਸਕਿਆ। ਗੋਇਲ ਨੇ ਕਿਹਾ ਕਿ ਮ੍ਰਿਤਕ ਦੇ ਮਾਤਾ-ਪਿਤਾ ਨੇ ਪੋਸਮਾਰਟਮ ਨਹੀਂ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਮੌਤ ਬਾਰੇ ਗੱਲ ਕਰਦੇ ਹੋਏ ਡਾ. ਗੋਇਲ ਨੇ ਕਿਹਾ,''ਇਕ ਅਧਿਐਨ ਅਨੁਸਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਕੋਰੋਨਾ ਤੋਂ ਬਾਅਦ ਵਧੀਆਂ ਹਨ। ਇਹ ਪਹਿਲੀ ਵਾਰ ਹੈ, ਜਦੋਂ ਮੱਧ ਪ੍ਰਦੇਸ਼ 'ਚ ਇਸ ਨੌਜਵਾਨ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ।'' ਮਨੀਸ਼ ਦੇ ਪਿਤਾ ਕੋਮਲ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੂੰ ਅਜੇ ਤੱਕ ਕੋਈ ਸਿਹਤ ਸਮੱਸਿਆ ਨਹੀਂ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ