ਮਹਾਰਾਸ਼ਟਰ ’ਚ ਗਣੇਸ਼ ਦੀ ਮੂਰਤੀ ਦੇ ਵਿਸਰਜਨ ਦੌਰਾਨ 12 ਦੀ ਮੌਤ
Saturday, Sep 30, 2023 - 10:23 AM (IST)
ਮੁੰਬਈ (ਭਾਸ਼ਾ)- ਮਹਾਰਾਸ਼ਟਰ ਵਿਚ ਪਿਛਲੇ 24 ਘੰਟਿਆਂ ਦੌਰਾਨ ਗਣੇਸ਼ ਦੀ ਮੂਰਤੀ ਦੇ ਵਿਸਰਜਨ ਦੌਰਾਨ 12 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚੋਂ 9 ਲੋਕ ਡੁੱਬਣ ਕਾਰਨ ਮਾਰੇ ਗਏ। ਭਗਵਾਨ ਗਣੇਸ਼ ਦੀਆਂ ਮੂਰਤੀਆਂ ਦਾ ਵਿਸਰਜਨ ਦੀ ਸ਼ੁਰੂਆਤ ਵੀਰਵਾਰ ਨੂੰ ਅਨੰਤ ਚਤੁਰਦਸ਼ੀ ਦੇ ਮੌਕੇ ਹੋਈ। 10 ਦਿਨ ਲੰਬੇ ਤਿਉਹਾਰ ਦੇ ਸਮਾਪਨ ਦਿਵਸ ਨੂੰ ਅਨੰਤ ਚਤੁਰਦਸ਼ੀ ਵਜੋਂ ਮਨਾਇਆ ਜਾਂਦਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਨਾਸਿਕ ਦੇ ਪੰਚਵਟੀ ’ਚ ਡੁੱਬਣ ਨਾਲ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਨਾਸਿਕ ਰੋਡ ਇਲਾਕੇ ’ਚ ਵੀ 3 ਹੋਰ ਲੋਕਾਂ ਨੇ ਆਪਣੀ ਜਾਨ ਗਵਾਈ। ਉਨ੍ਹਾਂ ਨੇ ਦੱਸਿਆ ਕਿ ਸਤਾਰਾ ਦੇ ਉਮਬਰਾਜ, ਨਾਂਦੇੜ ਦੇ ਵਜੀਰਾਬਾਦ ਅਤੇ ਮੁੰਬਈ ਦੇ ਨੇੜੇ ਰਾਏਗੜ੍ਹ ਦੇ ਕਰਜਾਤ ਵਿਚ ਡੁੱਬਣ ਨਾਲ ਇਕ-ਇਕ ਵਿਅਕਤੀ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਗੁਜਰਾਤ ਪੁਲਸ ਵਲੋਂ 800 ਕਰੋੜ ਦੀ ਕੋਕੀਨ ਬਰਾਮਦ, ਫੜੇ ਜਾਣ ਦੇ ਡਰੋਂ ਸੁੱਟ ਗਏ ਸਨ ਸਮੱਗਲਰ
ਅਧਿਕਾਰੀ ਮੁਤਾਬਕ, ਸੂਬੇ ਦੇ ਕੋਂਕਣ ਖੇਤਰ ਵਿਚ ਰਤਨਾਗਿਰੀ ਜ਼ਿਲੇ ਵਿਚ ਇਕ ਟੈਂਪੋ ਨੇ ਮੂਰਤੀ ਵਿਸਰਜਨ ਜਲੂਸ ਵਿਚ ਸ਼ਾਮਲ ਲੋਕਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ 3 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀ ਮੁਤਾਬਕ, ਸੂਬੇ ਦੇ ਕੋਂਕਣ ਖੇਤਰ ਦੇ ਰਤਨਾਗਿਰੀ ਜ਼ਿਲੇ ਵਿਚ ਇਕ ਟੈਂਪੋ ਨੇ ਮੂਰਤੀ ਵਿਸਰਜਨ ਜਲੂਸ ਵਿਚ ਸ਼ਾਮਲ ਲੋਕਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ 3 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਵਾਹਨ ਦੇ ਬ੍ਰੇਕ ਫੇਲ ਹੋਣ ਕਾਰਨ ਇਹ ਹਾਦਸਾ ਵਾਪਰਿਆ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8