ਵੱਡੀ ਖ਼ਬਰ: ਮਾਤਾ ਵੈਸ਼ਨੋ ਦੇਵੀ ਮੰਦਰ 'ਚ ਭੱਜ-ਦੌੜ ਕਾਰਨ 12 ਸ਼ਰਧਾਲੂਆਂ ਦੀ ਮੌਤ

Saturday, Jan 01, 2022 - 09:21 AM (IST)

ਵੱਡੀ ਖ਼ਬਰ: ਮਾਤਾ ਵੈਸ਼ਨੋ ਦੇਵੀ ਮੰਦਰ 'ਚ ਭੱਜ-ਦੌੜ ਕਾਰਨ 12 ਸ਼ਰਧਾਲੂਆਂ ਦੀ ਮੌਤ

ਜੰਮੂ (ਵਾਰਤਾ)- ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਕਟੜਾ ਸ਼ਹਿਰ ਵਿਚ ਤ੍ਰਿਕੁਟਾ ਪਹਾੜੀਆਂ 'ਤੇ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਵਿਚ ਅੱਜ ਤੜਕੇ ਮਚੀ ਭਗਦੜ ਵਿਚ 12 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਭਵਨ ਵਿਚ ਸ਼ਰਧਾਲੂਆਂ ਦੀ ਭਾਰੀ ਭੀੜ ਸੀ ਅਤੇ ਭੱਜ-ਦੌੜ ਮੱਚ ਗਈ। ਪੁਲਸ ਨੇ ਕਿਹਾ, 'ਇਸ ਹਾਦਸੇ 'ਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ ਅਤੇ ਕਈ ਹੋਰ ਜ਼ਖ਼ਮੀ ਹੋਏ ਹਨ।' ਰਾਹਤ ਅਤੇ ਬਚਾਅ ਕੰਮ ਜਾਰੀ ਹੈ।'

ਇਹ ਵੀ ਪੜ੍ਹੋ: ਸੁਨਹਿਰੀ ਭਵਿੱਖ ਲਈ ਕੈਨੇਡਾ ਗਏ ਫਰੀਦਕੋਟ ਦੇ 26 ਸਾਲਾ ਗੱਭਰੂ ਦੀ ਮੌਤ

ਪੁਲਸ ਨੇ ਕਿਹਾ, 'ਪੁਲਸ, ਸ਼ਰਾਈਨ ਬੋਰਡ, ਅਰਧ ਸੈਨਿਕ ਬਲ, ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੀ ਇਕ ਸਾਂਝੀ ਟੀਮ ਰਾਹਤ ਅਤੇ ਬਚਾਅ ਕਾਰਜਾਂ ਵਿਚ ਲੱਗੀ ਹੋਈ ਹੈ।' ਇਸ ਦੌਰਾਨ ਇਕ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਹਫ਼ਤੇ ਕਿਸਾਨਾਂ ਦੇ ਵਿਰੋਧ ਨੂੰ ਦੇਖਦੇ ਹੋਏ ਰੇਲਗੱਡੀਆਂ ਮੁਅੱਤਲ ਕੀਤੇ ਜਾਣ ਕਾਰਨ ਯਾਤਰਾ ਵਿਚ ਕਮੀ ਆਈ ਸੀ, ਪਰ ਰੇਲ ਗੱਡੀਆਂ ਦੇ ਮੁੜ ਸ਼ੁਰੂ ਹੋਣ ਤੋਂ ਬਾਅਦ ਨਵੇਂ ਸਾਲ ਦੇ ਮੌਕੇ 'ਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਮਾਤਾ ਦੇ ਦਰਸ਼ਨਾਂ ਲਈ ਕਟੜਾ ਪਹੁੰਚੇ ਸਨ। ਦੱਸ ਦੇਈਏ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਨਵੇਂ ਸਾਲ ਮੌਕੇ ਮਾਤਾ ਦੇ ਦਰਸ਼ਨਾਂ ਨੂੰ ਗਏ ਕੁਝ ਨੌਜਵਾਨਾਂ ਵਿਚਾਲੇ ਮਾਮੂਲੀ ਬਹਿਸਬਾਜ਼ੀ ਹੋ ਗਈ ਅਤੇ ਵੈਸ਼ਨੋ ਦੇਵੀ ਤੀਰਥ ਅਸਥਾਨ ’ਚ ਭੱਜ-ਦੌੜ ਦੀ ਸਥਿਤੀ ਬਣ ਗਈ, ਜਿਸ ਵਿਚ ਬਦਕਿਸਮਤੀ ਨਾਲ 12 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਲੱਗਭਗ ਤੜਕਸਾਰ 2:45 ਵਜੇ ਵਾਪਰੀ।

ਇਹ ਵੀ ਪੜ੍ਹੋ: ਦੋਸਤ ਦੇ ਜਨਮਦਿਨ ’ਤੇ ਐਨੀ ਉੱਚੀ ਆਵਾਜ਼ ’ਚ ਗਾਇਆ ਗਾਣਾ ਕਿ ਸ਼ਖ਼ਸ ਦੇ ਫਟ ਗਏ ਫੇਫੜੇ


author

cherry

Content Editor

Related News