ਓਡਿਸ਼ਾ ਵਿਧਾਨ ਸਭਾ ’ਚ ਕਾਂਗਰਸ ਦੇ 12 ਵਿਧਾਇਕ ਮੁਅੱਤਲ

Tuesday, Mar 25, 2025 - 08:28 PM (IST)

ਓਡਿਸ਼ਾ ਵਿਧਾਨ ਸਭਾ ’ਚ ਕਾਂਗਰਸ ਦੇ 12 ਵਿਧਾਇਕ ਮੁਅੱਤਲ

ਭੁਵਨੇਸ਼ਵਰ, (ਭਾਸ਼ਾ)- ਓਡਿਸ਼ਾ ਵਿਧਾਨ ਸਭਾ ਦੇ ਸਪੀਕਰ ਸੁਰਮਾ ਪਾੜ੍ਹੀ ਨੇ ਕਾਂਗਰਸ ਦੇ 12 ਵਿਧਾਇਕਾਂ ਨੂੰ ਸਦਨ ਵਿਚ ਅਨੁਸ਼ਾਸਨਹੀਣਤਾ ਦੇ ਦੋਸ਼ਾਂ ਵਿਚ ਮੰਗਲਵਾਰ ਨੂੰ 7 ਦਿਨਾਂ ਲਈ ਮੁਅੱਤਲ ਕਰ ਦਿੱਤਾ। ਕਾਂਗਰਸੀ ਵਿਧਾਇਕਾਂ ਵਿਰੁੱਧ ਇਹ ਕਾਰਵਾਈ ਸਦਨ ਵਿਚ ਸਰਕਾਰੀ ਚੀਫ ਵ੍ਹਿਪ ਸਰੋਜ ਪ੍ਰਧਾਨ ਵੱਲੋਂ ਪੇਸ਼ ਪ੍ਰਸਤਾਵ ਨੂੰ ਸਵੀਕਾਰ ਕੀਤੇ ਜਾਣ ਤੋਂ ਬਾਅਦ ਕੀਤੀ ਗਈ।

ਮੁਅੱਤਲ ਵਿਧਾਇਕਾਂ ਵਿਚ ਕਾਂਗਰਸ ਵਿਧਾਇਕ ਦਲ (ਸੀ. ਐੱਲ. ਪੀ.) ਦੇ ਨੇਤਾ ਰਾਮ ਚੰਦਰ ਕਦਮ, ਸਾਗਰ ਚਰਨ ਦਾਸ, ਮੰਗੂ ਖਿੱਲਾ, ਸੱਤਿਆਜੀਤ ਗੋਮਾਂਗੋ, ਅਸ਼ੋਕ ਕੁਮਾਰ ਦਾਸ, ਦਸ਼ਰਥੀ ਗਮਾਂਗੋ ਅਤੇ ਸੋਫੀਆ ਫਿਰਦੌਸ ਸ਼ਾਮਲ ਹਨ। ਜਿਵੇਂ ਹੀ ਪਾੜ੍ਹੀ ਨੇ ਫੈਸਲਾ ਸੁਣਾਇਆ, ਕਾਂਗਰਸੀ ਮੈਂਬਰਾਂ ਨੇ ਵਿਰੋਧ ਵਿਚ ਘੰਟੀਆਂ ਵਜਾ ਕੇ ਵਿਧਾਨ ਸਭਾ ਵਿਚ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਹੰਗਾਮੇ ਦੌਰਾਨ ਸਦਨ ਦੀ ਕਾਰਵਾਈ ਪਹਿਲਾਂ ਸ਼ਾਮ 4.19 ਵਜੇ ਤੱਕ ਅਤੇ ਫਿਰ 15 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ।


author

Rakesh

Content Editor

Related News