ਹਰਿਆਣਾ ਵਿਧਾਨ ਸਭਾ 'ਚ 12 ਬਿੱਲ ਪਾਸ

Thursday, Aug 27, 2020 - 02:06 AM (IST)

ਚੰਡੀਗੜ੍ਹ - ਹਰਿਆਣਾ ਵਿਧਾਨ ਸਭਾ 'ਚ ਬੁੱਧਵਾਰ ਨੂੰ ਇੱਕ ਦਿਨਾਂ ਮਾਨਸੂਨ ਸੈਸ਼ਨ ਦੌਰਾਨ 12 ਬਿੱਲ ਪਾਸ ਕੀਤੇ ਗਏ। ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਵਿਧਾਨ ਸਭਾ ਦੇ ਸੈਸ਼ਨ 'ਚ ਕਟੌਤੀ ਕੀਤੀ ਗਈ। ਪ੍ਰਦੇਸ਼ 'ਚ ਹਾਲ ਹੀ 'ਚ ਕੋਵਿਡ-19 ਦੇ ਮਾਮਲਿਆਂ 'ਚ ਜ਼ਬਰਦਸਤ ਉਛਾਲ ਆਇਆ ਹੈ। ਮੁੱਖ ਮੰਤਰੀ, ਵਿਧਾਨ ਸਭਾ ਪ੍ਰਧਾਨ ਅਤੇ ਦੋ ਮੰਤਰੀਆਂ ਸਮੇਤ ਕੁਲ 8 ਵਿਧਾਇਕ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕੋਰੋਨਾ ਪੀੜਤ ਪਾਏ ਗਏ ਹਨ।

ਵਿਧਾਨ ਸਭਾ 'ਚ ਜ਼ਿਆਦਾਤਰ ਬਿੱਲ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅਤੇ ਸਿਹਤ ਅਤੇ ਸਥਾਨਕ ਸ਼ਹਿਰੀ ਸਭਾ ਮੰਤਰੀ ਅਨਿਲ ਵਿਜ ਨੇ ਪੇਸ਼ ਕੀਤਾ। ਸਾਰੇ ਬਿੱਲ ਸਦਨ 'ਚ ਰੱਖੇ ਜਾਣ ਦੇ ਇੱਕ ਘੰਟੇ ਬਾਅਦ ਹੀ ਪਾਸ ਹੋ ਗਏ। ਸਦਨ ਦੀ ਪ੍ਰਧਾਨਗੀ ਵਿਧਾਨ ਸਭਾ ਉਪ-ਪ੍ਰਧਾਨ ਰਣਬੀਰ ਗੰਗਵਾ ਨੇ ਪ੍ਰਧਾਨ ਗਿਆਨ ਚੰਦ ਗੁਪਤਾ ਦੀ ​ਹਾਜ਼ਰੀ 'ਚ ਕੀਤੀ। ਜੋ ਬਿੱਲ ਪਾਸ ਹੋਏ ਉਨ੍ਹਾਂ 'ਚ ਹਰਿਆਣਾ ਦਿਹਾਤੀ ਵਿਕਾਸ (ਸੋਧ) ਬਿੱਲ, 2020 ਵੀ ਸ਼ਾਮਲ ਹੈ।


Inder Prajapati

Content Editor

Related News