ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 12 ਬੰਗਲਾਦੇਸ਼ੀਆਂ ਨੂੰ ਪੁਲਸ ਨੇ ਹਿਰਾਸਤ ''ਚ ਲਿਆ

Wednesday, Oct 23, 2024 - 10:51 PM (IST)

ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 12 ਬੰਗਲਾਦੇਸ਼ੀਆਂ ਨੂੰ ਪੁਲਸ ਨੇ ਹਿਰਾਸਤ ''ਚ ਲਿਆ

ਨੈਸ਼ਨਲ ਡੈਸਕ- ਰਾਜਧਾਨੀ 'ਚ ਪੁਲਸ ਨੇ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 12 ਬੰਗਲਾਦੇਸ਼ੀਆਂ ਨੂੰ ਫੜਿਆ ਹੈ। ਪੁਲਸ ਨੂੰ ਜੈਪੁਰ 'ਚ ਗੈਰ-ਕਾਨੂੰਨੀ ਢੰਗ ਨਾਲ ਬੰਗਲਾਦੇਸ਼ੀਆਂ ਦੇ ਰਹਿਣ ਦੀ ਖਬਰ ਮਿਲੀ ਸੀ। ਬੰਗਲਾਦੇਸ਼ੀਆਂ ਨੇ ਫਰਜ਼ੀ ਭਾਰਤੀ ਦਸਤਾਵੇਜ਼ ਵੀ ਬਣਵਾ ਲਏ ਸਨ। ਭਾਂਕਰੋਟਾ ਥਾਣਾ ਅਤੇ ਸਾਈਬਰ ਸੈੱਲ ਜੈਪੁਰ ਪੱਛਮੀ ਦੀ ਟੀਮ ਨੇ ਕਾਰਵਾਈ ਨੂੰ ਅੰਜ਼ਾਮ ਦੇਕ ਕੇ ਕਈ ਫਰਜ਼ੀ ਦਸਤਾਵੇਜ਼ ਬਰਾਮਦ ਕੀਤੇ। ਜੈਪੁਰ ਦੇ ਭਾਂਕਰੋਟਾ ਇਲਾਕੇ 'ਚੋਂ 12 ਬੰਗਲਾਦੇਸ਼ੀਆਂ ਨੂੰ ਫੜਿਆ ਹੈ, ਜਿਸ ਵਿਚ 6 ਬਾਲਗ ਅਤੇ 6 ਨਾਬਾਲਗ ਹਨ। 6 ਬੰਗਲਾਦੇਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫਰਜ਼ੀ ਦਸਤਾਵੇਜ਼ ਬਣਾਉਣ 'ਚ ਸਹਿਯੋਗ ਕਰਨ ਵਾਲੇ ਇਕ ਭਾਰਤੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। 6 ਬੰਗਲਾਦੇਸ਼ੀਆਂ ਨੂੰ ਸੀ.ਡਬਲਯੂ.ਸੀ. ਅਤੇ ਬਾਲ ਘਰ 'ਚ ਦਾਖਲ ਕਰਵਾਇਆ ਗਿਆ ਹੈ। ਫਰਜ਼ੀ ਤਰੀਕੇ ਨਾਲ ਬਣਾਏ ਗਏ ਭਾਰਤੀ ਦਸਤਾਵੇਜ਼ਾਂ ਦੇ ਨਾਲ ਬੰਗਲਾਦੇਸ਼ੀ ਦਸਤਾਵੇਜ਼ ਵੀ ਬਰਾਮਦ ਹੋਏ ਹਨ। 

ਡੀ.ਸੀ.ਪੀ. ਵੈਸਟ ਅਮਿਤ ਕੁਮਾਰ ਮੁਤਾਬਕ, 20 ਅਕਤੂਬਰ ਨੂੰ ਭਾਂਕਰੋਟਾ ਥਾਣਾ ਇਲਾਕੇ 'ਚ ਮੁਖਬਿਰ ਤੋਂ ਸ਼ੱਕੀ ਬੰਗਲਾਦੇਸ਼ੀਆਂ ਦੇ ਰਹਿਣ ਦੀ ਸੂਚਨਾ ਮਿਲੀ ਸੀ। ਸੂਚਨਾ 'ਤੇ ਐਡਿਸ਼ਨਲ ਡੀ.ਸੀ.ਪੀ. ਵੈਸਟ ਆਲੇਕ ਸਿੰਘਲ ਅਤੇ ਏ.ਸੀ.ਪੀ. ਬਗਰੂ ਹੇਮੇਂਦਰ ਸ਼ਰਮਾ ਦੀ ਅਗਵਾਈ 'ਚ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਗਿਆ। ਪੁਲਸ ਦੀ ਟੀਮ ਨੇ ਤਸਤੀਕ ਕਰਨ ਤੋਂ ਬਾਅਦ 6 ਸ਼ੱਕੀ ਬੰਗਲਾਦੇਸ਼ੀ ਮਹਿਲਾ-ਪੁਰਸ਼ ਸਮੇਤ ਇਕ ਭਾਰਤੀ ਸਹਿਯੋਗੀ ਨੂੰ ਗ੍ਰਿਫਤਾਰ ਕੀਤਾ ਹੈ। 

ਪੁਲਸ ਨੇ ਸ਼ੱਕੀ ਬੰਗਲਾਦੇਸ਼ੀਆਂ ਕੋਲੋਂ ਪੁੱਛਗਿੱਛ ਕੀਤੀ। ਉਨ੍ਹਾਂ ਕੋਲੋਂ ਭਾਰਤੀ ਆਧਾਰ ਕਾਰਡ, ਲੇਬਰ ਕਾਰਡ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ ਅਤੇ ਹੋਰ ਦਸਤਾਵੇਜ਼ਾਂ ਸਮੇਤ ਬੰਗਲਾਦੇਸ਼ ਦੇ ਪਾਸਪੋਰਟ ਦੀ ਫੋਟੋ ਕਾਪੀ ਜਿਸ 'ਤੇ ਬੰਗਲਾਦੇਸ਼ ਲਿਖਿਆ ਹੋਇਆ ਸੀ, ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਚਾਰ ਸ਼ੱਕੀ ਬੰਗਲਾਦੇਸ਼ੀਆਂ ਦੇ ਜਨਮ ਸਰਟੀਫਿਕੇਟ ਦੀ ਫੋਟੋ ਕਾਪੀ, ਨੈਸ਼ਨਲ ਆਈ.ਡੀ. ਕਾਰਡ ਬੰਗਲਾਦੇਸ਼ ਦੀ ਸ਼ੱਕੀ ਫੋਟੋਕਾਪੀ, ਸ਼ੱਕੀ ਬੰਗਲਾਦੇਸ਼ੀ ਸਕੂਲ ਸਰਟੀਫਿਕੇਟ, ਚਰਿੱਤਰ ਸਰਟੀਫਿਕੇਟ, ਜਾਅਲੀ ਢੰਗ ਨਾਲ ਤਿਆਰ ਕੀਤਾ ਭਾਰਤੀ ਪਛਾਣ ਪੱਤਰ ਅਤੇ ਬੈਂਕ ਅਤੇ ਜਾਇਦਾਦ ਨਾਲ ਸਬੰਧਤ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਪੁਲਸ ਨੇ ਸਾਰੇ ਦਸਤਾਵੇਜ਼ ਜ਼ਬਤ ਕਰ ਲਏ ਹਨ।


author

Rakesh

Content Editor

Related News