ਹਰਿਆਣਾ ''ਚ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 119 ਤੱਕ ਪਹੁੰਚੀ

Tuesday, Apr 07, 2020 - 06:42 PM (IST)

ਹਰਿਆਣਾ ''ਚ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 119 ਤੱਕ ਪਹੁੰਚੀ

ਚੰਡੀਗੜ੍ਹ-ਹਰਿਆਣਾ 'ਚ ਖਤਰਨਾਕ ਕੋਰੋਨਾਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧਦੇ ਜਾ ਰਹੇ ਹਨ। ਸੂਬੇ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 119 ਤੱਕ ਪਹੁੰਚ ਗਿਆ ਹੈ ਅਤੇ ਇਨ੍ਹਾਂ 'ਚੋਂ 2 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 15 ਲੋਕ ਠੀਕ ਹੋ ਘਰ ਵਾਪਸ ਜਾ ਚੁੱਕੇ ਹਨ। ਇਸ ਤੋਂ ਇਲਾਵਾ 469 ਮਾਮਲਿਆਂ ਦੀ ਜਾਂਚ ਦਾ ਇੰਤਜ਼ਾਰ ਹੈ। 

ਸਿਹਤ ਮੰਤਰਾਲੇ ਮੁਤਾਬਕ 119 ਮਾਮਲਿਆਂ 'ਚੋਂ 6 ਸ਼੍ਰੀਲੰਕਾ ਦੇ ਨਾਗਰਿਕ ਹਨ। ਇਸ ਤੋਂ ਇਲਾਵਾ ਨੇਪਾਲੀ, ਥਾਈਲੈਂਡ, ਇੰਡੋਨੇਸ਼ੀਆ ਅਤੇ ਸਾਊਥ ਅਫਰੀਕਾ ਤੋਂ 1-1 ਨਾਗਰਿਕ ਹਨ। ਉੱਥੇ ਹੀ 45 ਇਨਫੈਕਟਡ ਮਾਮਲੇ ਹੋਰ ਸੂਬਿਆਂ ਤੋਂ ਹਨ। 

ਦੱਸਣਯੋਗ ਹੈ ਕਿ ਸੂਬੇ 'ਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਮਾਮਲੇ ਨੂੰਹ ਜ਼ਿਲੇ ਤੋਂ ਸਾਹਮਣੇ ਆਏ ਹਨ, ਜਿੱਥੇ ਹੁਣ ਤੱਕ 30 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ ਹੀ ਪਲਵਲ 'ਚ 26, ਫਰੀਦਾਬਾਦ 'ਚ 21 ਅਤੇ ਗੁਰੂਗ੍ਰਾਮ 'ਚ 18, ਕਰਨਾਲ 5, ਸਿਰਸਾ 3, ਸੋਨੀਪਤ, ਕੈਥਲ, ਹਿਸਾਰ, ਪੰਚਕੂਲਾ 'ਚੋਂ 1-1 ਮਾਮਲੇ ਸਾਹਮਣੇ ਆ ਚੁੱਕੇ ਹਨ। 


author

Iqbalkaur

Content Editor

Related News