ਦੇਸ਼ ’ਚ 118 ਕਰੋੜ ਤੋਂ ਵੱਧ ਲੋਕਾਂ ਦਾ ਟੀਕਾਕਰਨ, ਕੋਰੋਨਾ ਦੇ ਇੰਨੇ ਨਵੇਂ ਮਾਮਲੇ ਆਏ ਸਾਹਮਣੇ
Wednesday, Nov 24, 2021 - 10:50 AM (IST)
ਨਵੀਂ ਦਿੱਲੀ (ਭਾਸ਼ਾ)- ਭਾਰਤ ’ਚ ਕੋਰੋਨਾ ਦੇ 9,283 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸੰਕਰਮਣ ਦੇ ਕੁੱਲ ਮਾਮਲਿਆਂ ਦੀ ਗਿਣਤੀ 3,45,35,763 ਹੋ ਗਈ, ਜਦੋਂ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਹੋ ਕੇ 1,11481 ਰਹਿ ਗਈ ਹੈ, ਜੋ 537 ਦਿਨਾਂ ’ਚ ਸਭ ਤੋਂ ਘੱਟ ਹਨ। ਕੇਂਦਰੀ ਸਿਹਤ ਮੰਤਰਾਲਾ ਦੇ ਬੁੱਧਵਾਰ ਸਵੇਰੇ 8 ਵਜੇ ਤੱਕ ਜਾਰੀ ਅੰਕੜਿਆਂ ਅਨੁਸਾਰ, 437 ਮਰੀਜ਼ਾਂ ਦੇ ਜਾਨ ਗੁਆਉਣ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 4,66,584 ’ਤੇ ਪਹੁੰਚ ਗਈ। ਕੋਰੋਨਾ ਵਾਇਰਸ ਸੰਕਰਮਣ ਦੇ ਰੋਜ਼ਾਨਾ ਮਾਮਲੇ ਲਗਾਤਾਰ 47ਵੇਂ ਦਿਨ 20 ਹਜ਼ਾਰ ਤੋਂ ਘੱਟ ਅਤੇ ਲਗਾਤਾਰ 150ਵੇਂ ਦਿਨ 50 ਹਜ਼ਾਰ ਘੱਟ ਹੈ। ਮੰਤਰਾਲਾ ਨੇ ਦੱਸਿਆ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਸੰਕਰਮਣ ਦੇ ਕੁੱਲ ਮਾਮਲਿਆਂ ਦਾ 0.32 ਫੀਸਦੀ ਹੈ ਜੋ ਮਾਰਚ 2020 ਦੇ ਬਾਅਦ ਤੋਂ ਸਭ ਤੋਂ ਘੱਟ ਹੈ, ਜਦੋਂ ਕਿ ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਦਰ 98.33 ਫੀਸਦੀ ਦਰਜ ਕੀਤੀ ਗਈ ਹੈ, ਜੋ ਮਾਰਚ 2020 ਦੇ ਬਾਅਦ ਤੋਂ ਸਭ ਤੋਂ ਵੱਧ ਹੈ। ਪਿਛਲੇ 24 ਘੰਟਿਆਂ ’ਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 2,103 ਦੀ ਕਮੀ ਦਰਜ ਕੀਤੀ ਗਈ ਹੈ।
ਉੱਥੇ ਹੀ ਦੇਸ਼ ’ਚ ਕੋਰੋਨਾ ਟੀਕਾਕਰਨ ਮੁਹਿੰਮ ’ਚ ਪਿਛਲੇ 24 ਘੰਟਿਆਂ ਦੌਰਾਨ 76.58 ਲੱਖ ਤੋਂ ਵੱਧ ਕੋਰੋਨਾ ਟੀਕੇ ਲੱਗੇ। ਇਸ ਦੇ ਨਾਲ ਹੀ 118.44 ਕਰੋੜ ਤੋਂ ਵੱਧ ਟੀਕੇ ਲਾਏ ਜਾ ਚੁਕੇ ਹਨ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਨੇ ਬੁੱਧਵਾਰ ਨੂੰ ਦੱਸਿਆ ਕਿ ਪਿਛਲੇ 24 ਘੰਟਿਆਂ ’ਚ ਦੇਸ਼ ’ਚ 76 ਲੱਖ 58 ਹਜ਼ਾਰ ਕੋਰੋਨਾ ਟੀਕੇ ਲਾਏ ਗਏ ਹਨ। ਇਸ ਦੇ ਨਾਲ ਹੀ ਬੁੱਧਵਾਰ ਸਵੇਰੇ 7 ਵਜੇ ਤੱਕ 118 ਕਰੋੜ 44 ਲੱਖ 23 ਹਜ਼ਾਰ 573 ਕੋਰੋਨਾ ਟੀਕੇ ਦਿੱਤੇ ਜਾ ਚੁਕੇ ਹਨ।
ਇਹ ਵੀ ਪੜ੍ਹੋ : ਇਕ ਸਾਲ ਦੇ ਬੱਚੇ ਲਈ ਆਂਧਰਾ ਪ੍ਰਦੇਸ਼-ਕੇਰਲ ’ਚ ਲੜਾਈ, ਜਾਣੋ ਪੂਰਾ ਮਾਮਲਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ