ਯੂ-ਟਿਊਬ ਵੀਡੀਓ ਦੀ ਨਕਲ ਕਰਦੇ ਹੋਏ 11 ਸਾਲ ਦੇ ਬੱਚੇ ਨੇ ਲਾਇਆ ਫਾਹਾ

Tuesday, Jul 25, 2023 - 12:32 PM (IST)

ਯੂ-ਟਿਊਬ ਵੀਡੀਓ ਦੀ ਨਕਲ ਕਰਦੇ ਹੋਏ 11 ਸਾਲ ਦੇ ਬੱਚੇ ਨੇ ਲਾਇਆ ਫਾਹਾ

ਹੈਦਰਾਬਾਦ- ਤੇਲੰਗਾਨਾ ’ਚ ਯੂ-ਟਿਊਬ ਵੀਡੀਓ ਦੀ ਨਕਲ ਕਰਦੇ ਹੋਏ 11 ਸਾਲ ਦੇ ਮੁੰਡੇ ਦੀ ਫਾਹਾ ਲੱਗਣ ਨਾਲ ਮੌਤ ਹੋ ਗਈ। ਹੈਰਾਨ ਕਰਨ ਵਾਲੀ ਘਟਨਾ ਰਾਜੰਨਾ ਸਿਰਸਿਲਾ ਜ਼ਿਲ੍ਹੇ ’ਚ ਹੋਈ। 6ਵੀਂ ਜਮਾਤ ਦਾ ਵਿਦਿਆਰਥੀ ਉਦੇ, ਯੈਲਾਰੈੱਡੀਪੇਟ ਮੰਡਲ ਦੇ ਕਿਸ਼ਤਨਾਇਕ ਟਾਂਡਾ ’ਚ ਆਪਣੇ ਘਰ ਦੇ ਇਕ ਕਮਰੇ ’ਚ ਲਟਕਦਾ ਹੋਇਆ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਮੁੰਡੇ ਨੂੰ ਯੂ-ਟਿਊਬ ’ਤੇ ਵੀਡੀਓ ਦੇਖਣ ਦੀ ਭੈੜੀ ਆਦਤ ਸੀ। ਐਤਵਾਰ ਰਾਤ ਖਾਣਾ ਖਾਣ ਤੋਂ ਬਾਅਦ ਉਦੇ ਮੋਬਾਇਲ ਫੋਨ ’ਤੇ ਵੀਡੀਓ ਵੇਖਦੇ ਹੋਏ ਇਕ ਕਮਰੇ ’ਚ ਚਲਾ ਗਿਆ ਅਤੇ ਕਮਰਾ ਬੰਦ ਕਰ ਲਿਆ।

ਕੁਝ ਦੇਰ ਬਾਅਦ ਜਦੋਂ ਮਾਤਾ-ਪਿਤਾ ਨੇ ਦਰਵਾਜਾ ਖੜਕਾਇਆ ਤਾਂ ਕੋਈ ਜਵਾਬ ਨਹੀਂ ਆਇਆ। ਇਸ ’ਤੇ ਘਬਰਾ ਕੇ ਉਨ੍ਹਾਂ ਨੇ ਦਰਵਾਜਾ ਤੋੜ ਦਿੱਤਾ ਅਤੇ ਅੰਦਰ ਉਨ੍ਹਾਂ ਨੇ ਉਦੇ ਨੂੰ ਫਾਂਸੀ ’ਤੇ ਲਟਕਿਆ ਹੋਇਆ ਪਾਇਆ। ਮੁੰਡੇ ਨੇ ਕੱਪੜੇ ਨੂੰ ਕਿੱਲ ਨਾਲ ਬੰਨ੍ਹ ਕੇ ਫਾਹਾ ਲਿਆ ਹੋਇਆ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

Tanu

Content Editor

Related News