2200 ਸ਼ਹੀਦਾਂ ਦੇ ਘਰ ਜਾ ਕੇ ਨਮਨ ਕਰ ਚੁੱਕਿਆ ਹੈ 11 ਸਾਲ ਦਾ ਇਹ ਮੁੰਡਾ

Friday, Jun 10, 2022 - 06:13 PM (IST)

2200 ਸ਼ਹੀਦਾਂ ਦੇ ਘਰ ਜਾ ਕੇ ਨਮਨ ਕਰ ਚੁੱਕਿਆ ਹੈ 11 ਸਾਲ ਦਾ ਇਹ ਮੁੰਡਾ

ਝੁੰਝੁਨੂ (ਵਾਰਤਾ)- ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ 11 ਸਾਲ ਦਾ ਇਕ ਨੰਨ੍ਹਾ ਮੁੰਨਾ ਰਾਹੀ ਦੇਵ ਪਾਰਾਸ਼ਰ ਦੇਸ਼ ਲਈ ਕੁਰਬਾਨੀ ਦੇਣ ਵਾਲੇ ਫ਼ੌਜੀਆਂ ਦੇ ਘਰ ਜਾ ਸ਼ਹੀਦਾਂ ਨੂੰ ਨਾਮ ਕਰ ਕੇ ਪਰਿਵਾਰ ਵਾਲਿਆਂ ਨੂੰ ਤਿਰੰਗਾ ਦੇਣ ਲਈ ਇਕ ਲੱਖ 8 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਚੁਕਿਆ ਹੈ। ਦੇਵ ਪਾਰਾਸ਼ਰ ਹੁਣ ਤੱਕ 2200 ਸ਼ਹੀਦਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਰਾਸ਼ਟਰੀ ਝੰਡਾ ਭੇਟ ਕਰ ਚੁੱਕੇ ਹਨ। ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਦੇ ਖੰਡੌਲੀ ਨਿਵਾਸੀ ਦੇਵ ਪਾਰਾਸ਼ਰ ਨੇ ਵੀਰਵਾਰ ਨੂੰ ਝੁੰਝੁਨੂ 'ਚ ਸ਼ਹੀਦ ਸਮਾਰਕ 'ਤੇ ਜਾ ਕੇ ਸ਼ਹੀਦ ਵੇਦੀ 'ਤੇ ਨਮਨ ਕੀਤਾ ਅਤੇ ਪੁਸ਼ਪ ਚੱਕਰ ਅਰਪਿਤ ਕੀਤੇ।

ਇਹ ਵੀ ਪੜ੍ਹੋ : ਭਾਰਤ-ਬੰਗਲਾਦੇਸ਼ ਵਿਚਕਾਰ 2 ਸਾਲਾਂ ਬਾਅਦ ਮੁੜ ਸ਼ੁਰੂ ਹੋਈ ਬੱਸ ਸੇਵਾ

ਆਪਣੇ ਪਿਤਾ ਸਤੀਸ਼ ਪਾਰਾਸ਼ਰ ਦੇ ਨਾਲ ਆਏ ਦੇਵ ਪਾਰਾਸ਼ਰ ਦੀ ਇਹ ਯਾਤਰਾ ਪਿਛਲੇ 2 ਸਾਲਾਂ ਤੋਂ ਜਾਰੀ ਹੈ। ਦੇਵ ਪਾਰਾਸ਼ਰ ਫ਼ੌਜੀ ਪਹਿਰਾਵੇ ਵਿਚ ਸ਼ਹੀਦਾਂ ਦੇ ਘਰ ਜਾ ਰਿਹਾ ਹੈ। ਉਹ ਸ਼ਹੀਦਾਂ ਦੇ ਬੁੱਤਾਂ ’ਤੇ ਫੁੱਲ ਮਾਲਾਵਾਂ ਭੇਂਟ ਕਰਕੇ ਪਰਿਵਾਰ ਵਾਲਿਆਂ ਨੂੰ ਪ੍ਰਣਾਮ ਕਰ ਕੇ ਤਿਰੰਗਾ ਪ੍ਰਦਾਨ ਕਰ ਰਿਹਾ ਹੈ। ਦੇਵ ਦੇ ਨਾਲ ਆਏ ਉਸ ਦੇ ਪਿਤਾ ਸਤੀਸ਼ ਪਾਰਾਸ਼ਰ ਵੀ ਬੇਟੇ ਦੇ ਨਾਲ ਇਸ ਯਾਤਰਾ 'ਚ ਕਦਮ ਵਧਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਹਰਿਆਣਾ, ਦਿੱਲੀ ਵਿਚ ਸ਼ਹੀਦਾਂ ਦੇ ਘਰ ਜਾ ਚੁੱਕੇ ਹਨ। ਹੁਣ ਰਾਜਸਥਾਨ ਵਿਚ ਸ਼ਹੀਦਾਂ ਦੇ ਘਰ ਜਾ ਰਹੇ ਹਾਂ। ਝੁੰਝਨੂ ਜ਼ਿਲ੍ਹੇ ਵਿਚ ਸਭ ਤੋਂ ਵੱਧ ਸ਼ਹੀਦ ਪਰਿਵਾਰ ਹਨ। ਇਸ ਲਈ ਇੱਥੇ ਚਾਰ ਦਿਨ ਰੁਕਣਾ ਹੈ। ਇਸ ਤੋਂ ਬਾਅਦ ਉਹ ਪੰਜਾਬ ਦੀ ਯਾਤਰਾ ਕਰਨਗੇ। ਉਨ੍ਹਾਂ ਦਾ ਟੀਚਾ ਦੇਸ਼ ਭਰ ਦੇ 11,000 ਸ਼ਹੀਦ ਪਰਿਵਾਰਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਤਿਰੰਗਾ ਪ੍ਰਦਾਨ ਕਰਨਾ ਹੈ। ਇਸ ਛੋਟੇ ਬੱਚੇ ਨੂੰ ਫ਼ੌਜੀ ਪਹਿਰਾਵੇ 'ਚ ਦੇਖ ਕੇ ਹਰ ਕੋਈ ਉਸ ਨੂੰ ਸਲਾਮ ਕਰਨ ਲੱਗ ਪੈਂਦਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News