ਟ੍ਰਾਂਸਫਾਰਮਰ ਫੱਟਣ ਕਾਰਨ 11 ਲੋਕਾਂ ਦੀ ਮੌਤ, 22 ਜ਼ਖਮੀ

11/01/2017 4:01:34 AM

ਜੈਪੁਰ— ਰਾਜਸਥਾਨ ਦੀ ਰਾਜਧਾਨੀ ਜੈਪੁਰ ਨਾਲ ਲਗਦੇ ਸ਼ਾਹਪੁਰ ਦੇ ਖਟਲੋਇ ਪਿੰਡ 'ਚ ਇਕ ਵਿਆਹ ਸਮਾਰੋਹ ਦੌਰਾਨ ਟ੍ਰਾਂਸਫਾਰਮਰ ਫੱਟਣ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਮੰਗਲਵਾਰ ਨੂੰ ਹੋਏ ਇਸ ਹਾਦਸੇ 'ਚ 22 ਲੋਕ ਜ਼ਖਮੀ ਵੀ ਹੋ ਗਏ। ਇਸ ਹਾਦਸੇ 'ਚ ਇਕ ਗਰਭਵਤੀ ਮਹਿਲਾ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ, ਉਥੇ ਹੀ ਉਸ ਦੇ ਗਰਭ 'ਚ ਪਲ ਰਹੇ ਬੱਚੇ ਦੀ ਮੌਤ ਹੋ ਗਈ। ਮਹਿਲਾ ਦੀ ਜਾਨ ਬਚਾਉਣ ਲਈ ਉਸ ਦਾ ਆਪਰੇਸ਼ਨ ਕੀਤਾ ਗਿਆ, ਫਿਲਹਾਲ ਉਸ ਦੀ ਹਾਲਤ ਗੰਭੀਰ ਹੈ।
ਚਸ਼ਮਦੀਦਾਂ ਮੁਤਾਬਕ ਟ੍ਰਾਂਸਫਾਰਮਰ 'ਚ ਹੋਏ ਧਮਾਕੇ ਕਾਰਨ 4 ਲੋਕਾਂ ਦੀ ਮੌਤ ਹੋ ਗਈ, ਉਥੇ ਹੀ ਬਿਜਲੀ ਆਉਣ 'ਤੇ ਇਰ ਹੋਰ ਧਮਾਕਾ ਹੋਇਆ ਜਿਸ ਕਾਰਨ ਕਈ ਹੋਰ ਲੋਕਾਂ ਦੀ ਵੀ ਮੌਤ ਹੋ ਗਈ। ਸੂਬੇ ਦੇ ਸਿਹਤ ਮੰਤਰੀ ਕਾਲੀ ਚਰਣ ਸਰਾਫ ਨੇ ਦੱਸ਼ਿਆ ਕਿ ਇਸ ਹਾਦਸੇ ਦੇ ਸ਼ਿਕਾਰ 11 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਥੇ ਹੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਇਸ ਹਾਦਸੇ ਦੇ ਮੱਦੇਨਜ਼ਰ ਆਪਣਾ ਦਿੱਲੀ ਦਾ ਦੌਰਾ ਰੱਦ ਕਰ ਦਿੱਤਾ। ਉਹ ਹਾਦਸੇ 'ਚ ਜ਼ਖਮੀ ਲੋਕਾਂ ਨੂੰ ਮਿਲਣ ਲਈ ਐੱਸ.ਐੱਮ.ਐੱਸ. ਹਸਪਤਾਲ ਵੀ ਪਹੁੰਚੀ। ਉਨ੍ਹਾਂ ਨੇ ਇਸ ਹਾਦਸੇ 'ਚ ਮ੍ਰਿਤ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ ਕੀਤਾ।


Related News