ਗੁਜਰਾਤ 'ਚ ਵਾਪਰਿਆ ਬੱਸ ਹਾਦਸਾ, 22 ਲੋਕਾਂ ਦੀ ਮੌਤ, 30 ਤੋਂ ਵਧ ਜ਼ਖਮੀ

Monday, Sep 30, 2019 - 08:17 PM (IST)

ਗੁਜਰਾਤ 'ਚ ਵਾਪਰਿਆ ਬੱਸ ਹਾਦਸਾ, 22 ਲੋਕਾਂ ਦੀ ਮੌਤ, 30 ਤੋਂ ਵਧ ਜ਼ਖਮੀ

ਨਵੀਂ ਦਿੱਲੀ — ਗੁਜਰਾਤ ਦੇ ਬਨਾਸਕਾਂਠਾ ਜ਼ਿਲੇ 'ਚ ਤੀਰਥ ਸਥਾਨ ਅੰਬਾਜੀ ਨੇੜੇ ਸੋਮਵਾਰ ਨੂੰ ਇਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ ਹੁਣ ਤਕ 22 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਪੁਲਸ ਇੰਚਾਰਜ ਅਜੀਤ ਰਾਜੀਅਣ ਨੇ ਦੱਸਿਆ ਕਿ ਬੱਸ ਬਰਸਾਤ ਦੌਰਾਨ ਤਿਲਕ ਕੇ ਤ੍ਰਿਸ਼ੁਲਿਆ ਘਾਟ ਨੇੜੇ ਪਲਟ ਗਈ।
ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪ੍ਰਸ਼ਾਸਨ ਪਹੁੰਚ ਗਿਆ ਹੈ। ਰਾਹਤ ਅਤੇ ਬਚਾਅ ਦਾ ਕੰਮ ਜਾਰੀ ਹੈ। ਪੁਲਸ ਟੀਮ ਦੇ ਨਾਲ-ਨਾਲ ਐਂਬੁਲੈਂਸ ਵੀ ਮੌਕੇ 'ਤੇ ਪਹੁੰਚ ਚੁੱਕੀ ਹੈ। ਸਥਾਨਕ ਲੋਕਾਂ ਦੀ ਮਦਦ ਨਾਲ ਬੱਸ ਬਾਦਸੇ 'ਚ ਫੱਸੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


author

Inder Prajapati

Content Editor

Related News