ਖਰਾਬ ਮੌਸਮ ਕਾਰਨ ਦਿੱਲੀ ਤੋਂ ਸ਼੍ਰੀਨਗਰ ਜਾਣ ਵਾਲੀਆਂ 11 ਉਡਾਣਾਂ ਰੱਦ
Thursday, Nov 07, 2019 - 07:39 PM (IST)

ਨਵੀਂ ਦਿੱਲੀ — ਸ਼੍ਰੀਨਗਰ 'ਚ ਖਰਾਬ ਮੌਸਮ ਨੂੰ ਦੇਖਦੇ ਹੋਏ ਦਿੱਲੀ ਤੋਂ ਉਥੇ ਜਾਣ ਵਾਲੇ 11 ਜਹਾਜ਼ਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਰਦੀ ਦੇ ਸ਼ੁਰੂ ਹੁੰਦੇ ਹੀ ਕਸ਼ਮੀਰ 'ਚ ਬਰਫਬਾਰੀ ਸ਼ੁਰੂ ਹੋ ਗਈ ਹੈ। ਜਿਸ ਨਾਲ ਬਰਫੀਲੇ ਤੂਫਾਨ ਵਰਗੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਫਿਲਹਾਲ ਇਹ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹੈ ਕਿ ਕਿਹੜੇ ਕਿਹੜੇ ਜਹਾਜ਼ਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਸ਼ਮੀਰ ਘਾਟੀ 'ਚ ਭਾਰੀ ਬਰਫਬਾਰੀ ਨਾਲ ਜੁੜੀਆਂ ਘਟਨਾਵਾਂ 'ਚ ਵੀਰਵਾਰ ਨੂੰ ਫੌਜ ਦੇ ਦੋ ਜਵਾਨਾਂ ਸਣੇ ਚਾਰ ਲੋਕਾਂ ਦੀ ਮੌਤ ਹੋ ਗਈ।