ਦੁਨੀਆ ਭਰ ਦੇ 11 ਹਜ਼ਾਰ ਵਿਗਿਆਨਕਾਂ ਨੇ ਐਲਾਨ ਕੀਤੀ ''ਕਲਾਈਮੇਟ ਐਮਰਜੰਸੀ''

11/06/2019 11:49:35 PM

ਵਾਸ਼ਿੰਗਟਨ - ਦੁਨੀਆ ਦੇ ਕੁਝ ਹਿੱਸਿਆਂ 'ਚ ਮੀਂਹ ਨਹੀਂ ਪੈ ਰਿਹਾ ਹੈ, ਉਥੇ ਹੀ ਕਈ ਹਿੱਸਿਆਂ 'ਚ ਇੰਨਾ ਮੀਂਹ ਪੈ ਰਿਹਾ ਹੈ ਕਿ ਹੜ੍ਹ ਨਾਲ ਲੋਕਾਂ ਦਾ ਜਿਉਣਾ ਮੁਹਾਲ ਹੋ ਗਿਆ ਹੈ। ਹਵਾ ਪ੍ਰਦੂਸ਼ਣ ਨਾਲ ਲੋਕਾਂ ਦਾ ਦਮ ਘੁਟ ਰਿਹਾ ਹੈ। ਗ੍ਰੀਨ ਹਾਊਸ ਦੇ ਨਿਕਾਸ, ਵਧਦੀ ਆਬਾਦੀ ਦੀ ਦਰ, ਜਲਵਾਯੂ 'ਤੇ ਇਨਸਾਨੀ ਪ੍ਰਭਾਵ ਨੇ ਖਤਰੇ ਦੀ ਘੰਟੀ ਵਜਾ ਦਿੱਤੀ ਹੈ। ਦੁਨੀਆ ਦੇ 153 ਦੇਸ਼ਾਂ ਦੇ 11 ਹਜ਼ਾਰ 258 ਵਿਗਿਆਨਕਾਂ ਨੇ ਐਲਾਨ ਕਰ ਦਿੱਤਾ ਹੈ ਕਿ ਇਹ ਕਲਾਈਮੇਟ ਐਮਰਜੰਸੀ ਦਾ ਸਮਾਂ ਹੈ। ਇਸ ਨਾਲ ਨਜਿੱਠਣ ਲਈ ਉਨ੍ਹਾਂ ਨੇइ6 ਵਿਆਪਕ ਨੀਤੀਗਤ ਟੀਚੇ ਦਿੱਤੇ ਹਨ, ਜਿਨ੍ਹਾਂ ਨੂੰ ਹਰ ਦੇਸ਼ ਨੂੰ ਕਰਨਾ ਚਾਹੀਦਾ ਹੈ।

ਬਾਇਓਸਾਇੰਸ ਜਨਰਲ 'ਚ ਇਸ ਬਾਰੇ 'ਚ ਇਕ ਅਧਿਐਨ ਪ੍ਰਕਾਸ਼ਿਤ ਕੀਤਾ ਗਿਆ ਹੈ। ਓਰੇਗਨ ਸਟੇਟ ਯੂਨੀਵਰਸਿਟੀ ਦੇ ਵਾਤਾਵਰਣ ਪ੍ਰੇਮੀ ਬਿਲ ਰਿਪਲ ਅਤੇ ਕ੍ਰਿਸਟੋਫਰ ਵੋਲਫ ਦੇ ਨਾਲ ਟੱਫਸ ਯੂਨੀਵਰਸਿਟੀ ਦੇ ਜਲਵਾਯੂ ਵਿਗਿਆਨਕ ਵਿਲੀਅਮ ਮੁਮਾਵ ਅਤੇ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਦੇ ਖੋਜਕਾਰਾਂ ਨੇ ਇਹ ਅਧਿਐਨ ਕੀਤਾ ਹੈ। ਇਸ 'ਚ ਸਾਫ ਤੌਰ 'ਤੇ ਆਖਿਆ ਗਿਆ ਹੈ ਕਿ ਗ੍ਰੀਨ ਹਾਊਸ ਦੇ ਨਿਕਾਸ ਨੂੰ ਘੱਟ ਕਰਨ ਦੀ ਵੱਡੀ ਚੁਣੌਤੀ ਹੈ। ਅਧਿਐਨ 'ਚ ਆਖਿਆ ਗਿਆ ਹੈ ਕਿ ਗਲੋਬਲ ਜਲਵਾਯੂ ਵਾਰਤਾਵਾਂ ਦੇ 40 ਸਾਲ ਦੇ ਬਾਵਜੂਦ, ਅਸੀਂ ਆਮ ਰੂਪ ਤੋਂ ਕਾਰੋਬਾਰ ਕੀਤਾ ਹੈ ਅਤੇ ਇਸ ਭਵਿੱਖਬਾਣੀ ਨੂੰ ਦੂਰ ਕਰਨ 'ਚ ਅਸਫਲ ਰਹੇ ਹਨ। ਅਧਿਐਨ 'ਚ ਆਸਾਨੀ ਨਾਲ ਸਮਝਣ ਵਾਲੇ ਸੰਕੇਤਾਂ ਦੇ ਇਕ ਸੈੱਟ 'ਤੇ ਆਪਣੇ ਫੈਸਲਿਆਂ ਦਿੱਤੇ ਗਿਆ ਹੈ, ਜੋ ਜਲਵਾਯੂ 'ਤੇ ਮਾਨਵ ਪ੍ਰਭਾਵ ਨੂੰ ਦਿਖਾਉਂਦੇ ਹਨ। ਉਦਾਹਰਣ ਲਈ ਗ੍ਰੀਨ ਹਾਊਸ ਨਿਕਾਸ ਦੇ 40 ਸਾਲ, ਜਨਸੰਖਿਆ ਵਾਧਾ ਦਰ, ਪ੍ਰਤੀ ਵਿਅਕਤੀ ਮਾਸ ਉਤਪਾਦਨ, ਗਲੋਬਲ ਪੱਧਰ 'ਤੇ ਦਰੱਖਤਾਂ ਦਾ ਘੱਟ ਹੋਣ ਦਾ ਨਤੀਜਾ ਹੈ ਕਿ ਗਲੋਬਲ ਤਾਪਮਾਨ ਅਤੇ ਮਹਾਸਾਗਰਾਂ ਦਾ ਜਲ ਪੱਧਰ ਵਧ ਰਿਹਾ ਹੈ।

ਊਰਜਾ ਦੇ ਮਾਮਲੇ 'ਚ ਅਧਿਐਨ 'ਚ ਆਖਿਆ ਗਿਆ ਹੈ ਕਿ ਦੁਨੀਆ ਨੂੰ ਵੱਡੇ ਪੈਮਾਨੇ 'ਤੇ ਊਰਜਾ ਕੁਸ਼ਲਤਾ ਅਤੇ ਸੁਰੱਖਿਆ ਪ੍ਰਥਾਵਾਂ ਨੂੰ ਲਾਗੂ ਕਰਨ ਹੋਵੇਗਾ। ਊਰਜਾ ਦੇ ਰਿਨੇਵਲ ਸੋਰਸ ਦੇ ਇਸਤੇਮਾਲ ਨੂੰ ਵਧਾਉਣਾ ਹੋਵੇਗਾ, ਤਾਂ ਜੋ ਜੈਵਿਕ ਈਧਨ ਦੇ ਇਸਤੇਮਾਲ 'ਚ ਕਮੀ ਹੋਵੇ ਪਰ ਇਹ ਕੰਮ ਜਿੰਨੀ ਤੇਜ਼ੀ ਨਾਲ ਹੋਣਾ ਚਾਹੀਦਾ, ਉਨੀ ਹੀ ਤੇਜ਼ੀ ਨਾਲ ਨਹੀਂ ਹੋ ਰਿਹਾ ਹੈ। ਧਰਤੀ 'ਚ ਬਾਕੀ ਬਚੇ ਜੈਵਿਕ ਈਧਨ, ਜਿਵੇਂ ਕੋਲਾ ਅਤੇ ਤੇਲ ਨੂੰ ਜ਼ਮੀਨ 'ਚ ਬਣੇ ਰਹਿਣ ਦਿੱਤਾ ਜਾਵੇ, ਜੋ ਕਈ ਜਲਵਾਯੂ ਵਰਕਰਾਂ ਲਈ ਇਕ ਪ੍ਰਮੁੱਖ ਟੀਚਾ ਹੈ। ਬੋਸਟਨ 'ਚ ਸਿਮੰਸ ਕਾਲਜ 'ਚ ਵਿਗਾਨਕਾਂ ਦੀ ਚਿਤਾਵਨੀ ਅਤੇ ਜੀਵ ਵਿਗਿਆਨ ਦੇ ਪ੍ਰੋਫੈਸਰ ਦੀ ਇਕ ਹਸਤਾਖਰ ਕਰਤਾ ਮਾਰੀਆ ਅਬੇਟ ਦਾ ਆਖਣਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਅਧਿਐਨ ਨਾਲ ਲੋਕਾਂ 'ਚ ਜਾਗਰੂਕਤਾ ਵਧੇਦੀ। ਉਨ੍ਹਾਂ ਆਖਿਆ ਕਿ ਹੋਰ ਜੀਵਾਂ ਦੀ ਤਰ੍ਹਾਂ ਅਸੀਂ ਵੀ ਆਪਣੇ ਆਲੇ-ਦੁਆਲੇ ਦੇ ਵਾਤਾਵਰਣ ਦੇ ਦੂਰਗਾਮੀ ਵਾਤਵਰਣ ਸਬੰਧੀ ਖਬਰਾਂ ਨੂੰ ਪਛਾਣਨ ਲਈ ਅਨੁਕੂਲ ਨਹੀਂ ਹਨ।


Khushdeep Jassi

Content Editor

Related News