ਜਾਰੀ ਹੋਏ 10ਵੀਂ-12ਵੀਂ ਦੇ ਨਤੀਜੇ, ਵਿਦਿਆਰਥੀਆਂ ਦੀ ਉਡੀਕ ਹੋਈ ਖ਼ਤਮ
Tuesday, May 06, 2025 - 11:08 AM (IST)

ਨੈਸ਼ਨਲ ਡੈਸਕ- ਜਮਾਤ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਦੀ ਉਡੀਕ ਖ਼ਤਮ ਹੋ ਗਈ ਹੈ। ਅੱਜ ਯਾਨੀ ਕਿ 6 ਮਈ ਨੂੰ 10ਵੀਂ ਅਤੇ 12ਵੀਂ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਦਰਅਸਲ ਮੱਧ ਪ੍ਰਦੇਸ਼ ਸੈਕੰਡਰੀ ਸਿੱਖਿਆ ਬੋਰਡ (MPBSE) ਵਲੋਂ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਨਤੀਜੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਵਲੋਂ ਸਵੇਰੇ ਇਕ ਪੱਤਰਕਾਰ ਸੰਮੇਲਨ ਵਿਚ ਐਲਾਨੇ ਗਏ। ਵਿਦਿਆਰਥੀ ਐੱਮ. ਪੀ. ਬੋਰਡ ਰਿਜ਼ਲਟ 2025 ਬੋਰਡ ਦੀ ਅਧਿਕਾਰਤ ਵੈੱਬਸਾਈਟ mpbse.nic.in ਅਤੇ mpbse.mponline.gov.in ਤੋਂ ਚੈਕ ਕਰ ਸਕਦੇ ਹਨ।
ਐੱਮ. ਪੀ. ਬੋਰਡ 10ਵੀਂ ਦੀ ਪ੍ਰੀਖਿਆ ਵਿਚ ਪ੍ਰਗਿਆ ਜਾਇਸਵਾਲ ਨੇ ਟਾਪ ਕੀਤਾ ਹੈ। ਪ੍ਰਗਿਆ ਨੇ 500 ਵਿਚੋਂ 500 ਅੰਕ ਲਏ ਹਨ। ਉੱਥੇ ਹੀ ਐੱਮ. ਪੀ. ਬੋਰਡ 12ਵੀਂ ਵਿਚ ਪ੍ਰਿਯਲ ਦ੍ਰਿਵੇਦੀ ਟਾਪਰ ਰਹੀ ਹੈ। ਦੱਸ ਦੇਈਏ ਕਿ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 27 ਫਰਵਰੀ ਤੋਂ 19 ਮਾਰਚ ਤੱਕ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਇਕੋ ਸ਼ਿਫਟ ਵਿਚ ਲਈਆਂ ਗਈਆਂ ਸਨ, ਜਦੋਂ ਕਿ 12ਵੀਂ ਜਮਾਤ ਦੀ ਪ੍ਰੀਖਿਆ 25 ਫਰਵਰੀ ਅਤੇ 25 ਮਾਰਚ ਤੱਕ ਹੋਈ ਸੀ। ਐੱਮ. ਪੀ. ਜਮਾਤ 12ਵੀਂ ਦਾ ਪਾਸ ਫ਼ੀਸਦੀ 76.42 ਫ਼ੀਸਦੀ ਅਤੇ 10ਵੀਂ ਦਾ ਰਿਜ਼ਲਟ 92.73 ਫ਼ੀਸਦੀ ਰਿਹਾ।
ਐੱਮ. ਪੀ. 10ਵੀਂ ਅਤੇ 12ਵੀਂ ਦੇ ਨਤੀਜੇ ਇੰਝ ਕਰੋ ਚੈਕ
-ਸਭ ਤੋਂ ਪਹਿਲਾਂ ਬੋਰਡ ਦੀ ਅਧਿਕਾਰਤ ਵੈੱਬਸਾਈਟ mpbse.nic.in ਜਾਂ mpresults.nic.in 'ਤੇ ਜਾਓ।
-ਹੋਮਪੇਜ਼ 'ਤੇ ‘MP Board 10th Result 2025' ਅਤੇ ‘MP Board 12th Result 2025' ਲਿੰਕ 'ਤੇ ਕਲਿੱਕ ਕਰੋ।
-ਜਿਸ ਜਮਾਤ ਦਾ ਰਿਜ਼ਲਟ ਵੇਖਣਾ ਹੈ, ਉਸ ਲਿੰਕ 'ਤੇ ਕਲਿੱਕ ਕਰੋ।
-ਤੁਹਾਡੀ ਰਿਜ਼ਲਟ ਮਾਰਕਸ਼ੀਟ ਸਕਰੀਨ 'ਤੇ ਵਿਖਾਈ ਦੇਵੇਗੀ।
-ਅਖ਼ੀਰ ਵਿਚ ਭਵਿੱਖ ਲਈ ਆਪਣੇ ਐੱਮ. ਪੀ. ਬੋਰਡ 10ਵੀਂ ਰਿਜ਼ਲਟ ਅਤੇ ਐੱਮ. ਪੀ. ਬੋਰਡ 12ਵੀਂ ਰਿਜ਼ਲਟ 2025 ਦੀ ਇਕ ਕਾਪੀ ਡਾਊਨਲੋਡ ਕਰ ਕੇ ਆਪਣੇ ਕੋਲ ਰੱਖੋ।