16 ਘੰਟਿਆਂ ''ਚ 170 ਮਰੀਜ਼ਾਂ ਦੇ ਮੋਤੀਆਬਿੰਦ ਦਾ ਆਪਰੇਸ਼ਨ ਕਰ ਕੇ ਡਾਕਟਰ ਨੇ ਬਣਾਇਆ ਰਿਕਾਰਡ
Monday, Mar 07, 2022 - 02:04 PM (IST)
ਪ੍ਰਯਾਗਰਾਜ (ਵਾਰਤਾ)- ਉੱਤਰ ਪ੍ਰਦੇਸ਼ 'ਚ ਸੰਗਮ ਨਗਰੀ ਪ੍ਰਯਾਗਰਾਜ ਸਥਿਤ ਮਨੋਹਰਦਾਸ ਖੇਤਰ ਹਸਪਤਾਲ ਦੇ ਡਾਇਰੈਕਟਰ ਡਾ. ਐੱਸ.ਪੀ. ਸਿੰਘ ਨੇ ਫੇਕੋ ਮੈਥਡ (ਤਰੀਕੇ) 16 ਘੰਟੇ 30 ਮਿੰਟਾਂ 'ਚ 107 ਲੋਕਾਂ ਦੀ ਅੱਖ 'ਚ ਮੋਤੀਆਬਿੰਦ ਦਾ ਆਪਰੇਸ਼ਨ ਕਰ ਕੇ ਵਿਸ਼ਵ ਰਿਕਾਰਡ ਬਣਾਉਣ ਦਾ ਦਾਅਵਾ ਕੀਤਾ ਹੈ। ਡਾ. ਸਿੰਘ ਨੇ ਸੋਮਵਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਪਿਛਲੇ 25 ਫਰਵਰੀ ਨੂੰ ਹਸਪਤਾਲ 'ਚ ਆਪਣੀ ਟੀਮ ਨਾਲ 107 ਲੋਕਾਂ ਦੇ ਮੋਤੀਆਬਿੰਦ ਦਾ ਸਫ਼ਲ ਆਪਰੇਸ਼ਨ ਕੀਤਾ। ਇਸ ਤੋਂ ਪਹਿਲਾਂ ਸਾਲ 2016 'ਚ ਉਨ੍ਹਾਂ ਨੇ ਇਕ ਦਿਨ 'ਚ 56 ਲੋਕਾਂ ਦਾ ਇਸੇ ਤਰੀਕੇ ਨਾਲ ਆਪਰੇਸ਼ਨ ਕੀਤਾ ਸੀ। ਆਪਣੇ ਨਵੇਂ ਰਿਕਾਰਡ ਨਾਲ ਸਾਲ 2016 'ਚ ਕੀਤੇ ਆਪਰੇਸ਼ਨ ਦਾ ਰਿਕਾਰਡ ਤੋੜਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਅਕਤੂਬਰ 2011 'ਚ ਪੂਰਬੀ ਲੱਦਾਖ 'ਚ ਬ੍ਰਿਗੇਡੀਅਰ ਡਾਕਟਰ ਜੇ.ਕੇ.ਐੱਸ. ਪਰਿਹਾਰ ਨੇ ਇਕ ਦਿਨ 'ਚ 34 ਫੇਕੋਇਮਲਿਸਫਿਕੇਸ਼ਨ ਸਰਜਰੀ ਦਾ ਵਿਸ਼ਵ ਰਿਕਾਰਡ ਬਣਾਇਆ ਸੀ।
ਇਹ ਵੀ ਪੜ੍ਹੋ : 'ਆਪਰੇਸ਼ਨ ਗੰਗਾ' ਦੇ ਅਧੀਨ ਯੂਕ੍ਰੇਨ 'ਚ ਫਸੇ 15,920 ਤੋਂ ਵਧ ਭਾਰਤੀਆਂ ਨੂੰ ਲਿਆਂਦਾ ਗਿਆ ਵਾਪਸ
ਡਾ. ਸਿੰਘ ਮੋਤੀਲਾਲ ਨਹਿਰੂ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਸਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਵਿਸ਼ਵ ਰਿਕਾਰਡ ਇਸ ਲਈ ਹੋ ਸਕਦਾ ਹੈ, ਕਿਉਂਕਿ ਇਸ ਤੋਂ ਪਹਿਲਾਂ 2016 'ਚ ਵੀ ਇਕ ਦਿਨ 'ਚ 52 ਲੋਕਾਂ ਦੀ ਫੇਕੋਇਮਲਿਸਫਿਕੇਸ਼ਨ ਸਰਜਰੀ ਕੀਤੀ ਸੀ। ਉਨ੍ਹਾਂ ਕਿਹਾ ਕਿ ਉਹ ਡਾਕਟਰਾਂ ਦੀ ਨੌਜਵਾਨ ਪੀੜ੍ਹੀ ਨੂੰ ਸਮਾਜ ਕਲਿਆਣ ਲਈ ਪ੍ਰੇਰਿਤ ਕਰਨਾ ਚਾਹੁੰਦੇ ਹਨ। ਫਤਿਹਪੁਰ ਦੇ ਮੂਲ ਵਾਸੀ ਡਾ. ਸਿੰਘ ਨੇ ਦੱਸਿਆ ਕਿ ਉਹ ਸਾਲ 1990 ਤੋਂ ਅੱਖਾਂ ਸੰਬੰਧੀ ਬੀਮਾਰੀਆਂ ਦਾ ਆਪਰੇਸ਼ਨ ਕਰ ਰਹੇ ਹਨ। ਹੁਣ ਤੱਕ ਇਕ ਲੱਖ ਤੋਂ ਵਧ ਮਰੀਜ਼ਾਂ ਦਾ ਸਫ਼ਲ ਆਪਰੇਸ਼ਨ ਕਰਨ 'ਚ ਸਫ਼ਲ ਰਹੇ ਹਨ। ਸਿੰਘ ਨੂੰ ਸਾਲ 2005 'ਚ ਪ੍ਰਦੇਸ਼ ਸਰਕਾਰ ਨੇ ਯੂ.ਪੀ. ਬੈਸਟ ਆਈ ਸਰਜਨ ਚੁਣਿਆ ਸੀ। ਇਸ ਲਈ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ ਗਿਆ ਸੀ। ਸਾਲ 2018 'ਚ ਇਕ ਸਾਲ 'ਚ 5220 ਮੋਤੀਆਬਿੰਦ ਦਾ ਆਪੇਰਸ਼ਨ ਕਰਨ ਲਈ ਪ੍ਰਦੇਸ਼ ਸਰਕਾਰ ਨੇ ਅਮੁਲਿਆ ਨਿਧੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ