104 ਸਾਲ ਦਾ ਬਜ਼ੁਰਗ 36 ਸਾਲਾਂ ਮਗਰੋਂ ਜੇਲ੍ਹ 'ਚੋਂ ਹੋਇਆ ਰਿਹਾਅ, ਕਿਹਾ- ਮੈਨੂੰ ਤਾਂ ਯਾਦ ਵੀ ਨਹੀਂ....

Thursday, Dec 05, 2024 - 11:21 AM (IST)

104 ਸਾਲ ਦਾ ਬਜ਼ੁਰਗ 36 ਸਾਲਾਂ ਮਗਰੋਂ ਜੇਲ੍ਹ 'ਚੋਂ ਹੋਇਆ ਰਿਹਾਅ, ਕਿਹਾ- ਮੈਨੂੰ ਤਾਂ ਯਾਦ ਵੀ ਨਹੀਂ....

ਕੋਲਕਾਤਾ- 36 ਸਾਲ ਜੇਲ੍ਹ 'ਚ ਬਿਤਾਉਣ ਮਗਰੋਂ 104 ਸਾਲ ਦੇ ਬਜ਼ੁਰਗ ਸ਼ਖ਼ਸ ਨੂੰ ਰਿਹਾਅ ਕਰ ਦਿੱਤਾ ਗਿਆ। ਆਪਣੀ ਰਿਹਾਈ ਮਗਰੋਂ ਬਜ਼ੁਰਗ ਸ਼ਖਸ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਅਤੇ ਬਾਗਬਾਨੀ ਕਰੇਗਾ। ਇਹ ਮਾਮਲਾ ਪੱਛਮੀ ਬੰਗਾਲ ਦੇ ਮਾਲਦਾ ਹੈ, ਇੱਥੋਂ ਦੀ ਜੇਲ੍ਹ ਵਿਚ ਬਜ਼ੁਰਗ ਨੇ 36 ਸਾਲ ਬਿਤਾਏ। ਸਾਲ 1988 'ਚ ਜ਼ਮੀਨ ਵਿਵਾਦ ਮਾਮਲੇ 'ਚ ਆਪਣੇ ਭਰਾ ਦੇ ਕਤਲ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ 1992 'ਚ ਮਾਲਦਾ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਰਕਸ਼ਿਤ ਮੰਡਲ ਨੂੰ ਮਾਮਲੇ ਵਿਚ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

ਇਹ ਵੀ ਪੜ੍ਹੋ- 'ਹਵਾਈ ਚੱਪਲਾਂ ਛੱਡੋ, ਬਾਟਾ ਦੇ ਬੂਟ ਪਹਿਨਣ ਵਾਲਾ ਵੀ ਨਹੀਂ ਕਰ ਪਾ ਰਿਹਾ ਜਹਾਜ਼ 'ਚ ਸਫ਼ਰ'

ਰਕਸ਼ਿਤ ਨੂੰ ਇਕ ਸਾਲ ਲਈ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਸੀ ਅਤੇ ਦੂਜੀ ਵਾਰ ਪੈਰੋਲ ਦਿੱਤੀ ਗਈ ਸੀ ਪਰ ਪੈਰੋਲ ਦਾ ਸਮਾਂ ਖ਼ਤਮ ਹੋਣ ਮਗਰੋਂ ਉਹ ਮੁੜ ਜੇਲ੍ਹ ਚੱਲਾ ਗਿਆ ਸੀ। ਹਾਈ ਕੋਰਟ ਨੇ ਪਹਿਲਾਂ ਕਈ ਵਾਰ ਉਸ ਦੀ ਰਿਹਾਈ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਮਾਲਦਾ ਜ਼ਿਲ੍ਹੇ ਦੇ ਮਾਨਿਕਚਕ ਦੇ ਵਾਸੀ ਮੰਡਲ ਨੇ ਮੰਗਲਵਾਰ ਨੂੰ ਮਾਲਦਾ ਸੁਧਾਰ ਘਰ ਦੇ ਗੇਟ ਤੋਂ ਬਾਹਰ ਨਿਕਲਦੇ ਹੀ ਪੱਤਰਕਾਰਾਂ ਨੂੰ ਕਿਹਾ ਕਿ ਹੁਣ ਉਹ ਆਪਣਾ ਪੂਰਾ ਸਮਾਂ ਬਾਗਬਾਨੀ ਅਤੇ ਬੂਟਿਆਂ ਦੀ ਦੇਖਭਾਲ ਤੇ ਪਰਿਵਾਰ ਦੇ ਮੈਂਬਰਾਂ ਨਾਲ ਬਿਤਾਉਣ ਵਿਚ ਲਾਵੇਗਾ। ਜਦੋਂ ਮੰਡਲ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦੀ ਉਮਰ ਕਿੰਨੀ ਹੈ ਤਾਂ ਉਨ੍ਹਾਂ ਨੇ ਕਿਹਾ ਕਿ 108 ਸਾਲ ਪਰ ਉਸ ਨਾਲ ਆਏ ਉਸ ਦੇ ਪੁੱਤਰ ਨੇ ਸੁਧਾਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਉਮਰ 104 ਸਾਲ ਹੈ। 

ਇਹ ਵੀ ਪੜ੍ਹੋ- ITBP 'ਚ ਨੌਕਰੀ ਦਾ ਸ਼ਾਨਦਾਰ ਮੌਕਾ, ਤੁਸੀਂ ਵੀ ਕਰੋ ਅਪਲਾਈ

ਆਪਣੀ ਉਮਰ ਦੇ ਹਿਸਾਬ ਨਾਲ ਕਾਫੀ ਚੁਸਤ ਨਜ਼ਰ ਆ ਰਹੇ ਬਜ਼ੁਰਗ ਨੇ ਕਿਹਾ ਕਿ ਮੈਨੂੰ ਯਾਦ ਹੀ ਨਹੀਂ ਕਿ ਮੈਂ ਕਿੰਨੇ ਸਾਲ ਜੇਲ੍ਹ ਵਿਚ ਗੁਜ਼ਾਰੇ। ਅਜਿਹਾ ਲੱਗ ਰਿਹਾ ਸੀ ਕਿ ਇਹ ਕਦੇ ਖ਼ਤਮ ਹੀ ਨਹੀਂ ਹੋਵੇਗਾ। ਮੈਨੂੰ ਤਾਂ ਇਹ ਵੀ ਯਾਦ ਨਹੀਂ ਕਿ ਮੈਨੂੰ ਇੱਥੇ ਕਦੋਂ ਲਿਆਂਦਾ ਗਿਆ ਸੀ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਹੁਣ ਮੈਂ ਬਾਹਰ ਆ ਗਿਆ ਹਾਂ ਅਤੇ ਆਪਣੇ ਵਿਹੜੇ ਦੇ ਛੋਟੇ ਜਿਹੇ ਬਗੀਚੇ ਵਿਚ ਬੂਟਿਆਂ ਦੀ ਦੇਖਭਾਲ ਵਿਚ ਸਮਾਂ ਗੁਜ਼ਾਰਨਾ ਚਾਹੁੰਦਾ ਹਾਂ। ਮੈਨੂੰ ਆਪਣੇ ਪਰਿਵਾਰ ਅਤੇ ਪੋਤੇ-ਪੋਤੀਆਂ ਦੀ ਯਾਦ ਆਉਂਦੀ ਸੀ। ਮੈਂ ਉਨ੍ਹਾਂ ਨਾਲ ਰਹਿਣਾ ਚਾਹੁੰਦਾ  ਹਾਂ।

ਇਹ ਵੀ ਪੜ੍ਹੋ- ਧੀਆਂ ਨੇ ਨਿਭਾਇਆ ਪੁੱਤ ਦਾ ਫ਼ਰਜ਼, ਮਾਂ ਦੀ ਅਰਥੀ ਨੂੰ ਦਿੱਤਾ ਮੋਢਾ

ਮੰਡਲ ਦੇ ਪੁੱਤਰ ਪ੍ਰਕਾਸ਼ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੂੰ ਸੁਪਰੀਮ ਕੋਰਟ ਦੇ ਹੁਕਮ ਮਗਰੋਂ ਰਿਹਾਅ ਕਰ ਦਿੱਤਾ ਗਿਆ। ਪੁੱਤਰ ਨੇ ਕਿਹਾ ਕਿ ਜੇਲ੍ਹ ਵਿਚ ਕਾਫੀ ਸਮਾਂ ਬਿਤਾਉਣ ਮਗਰੋਂ ਹਰੇਕ ਕੈਦੀ ਨੂੰ ਜੇਲ੍ਹ ਤੋਂ ਰਿਹਾਅ ਹੋਣ ਦਾ ਅਧਿਕਾਰ ਹੈ। ਸਾਨੂੰ ਖੁਸ਼ੀ ਹੈ ਕਿ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਰਿਹਾਈ ਦਾ ਰਾਹ ਖੋਲ੍ਹਿਆ। ਸਾਲ 1992 ਵਿਚ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ, ਮਾਲਦਾ ਨੇ ਮੰਡਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ, ਉਸ ਸਮੇਂ ਉਨ੍ਹਾਂ ਦੀ ਉਮਰ 72 ਸਾਲ ਸੀ। ਹਾਲਾਂਕਿ ਕਲਕੱਤਾ ਹਾਈ ਕੋਰਟ ਵਿਚ ਸੁਣਵਾਈ ਦੌਰਾਨ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ ਪਰ ਹੇਠਲੀ ਅਦਾਲਤ ਦੇ ਉਮਰ ਕੈਦ ਦੇ ਫ਼ੈਸਲੇ ਨੂੰ ਹਾਈ ਕੋਰਟ ਵਲੋਂ ਬਰਕਰਾਰ ਰੱਖਣ ਮਗਰੋਂ ਉਹ ਸੁਧਾਰ ਘਰ ਵਾਪਸ ਚਲੇ ਗਏ ਸਨ। ਉਨ੍ਹਾਂ ਦੀ 80 ਸਾਲਾ ਪਤਨੀ ਮੀਨਾ ਮੰਡਲ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ।


author

Tanu

Content Editor

Related News