Yamuna Clean Mission: ਯਮੁਨਾ ਦੀ ਸਫ਼ਾਈ ਲਈ 1028 ਕਰੋੜ ਰੁਪਏ ਮਨਜ਼ੂਰ
Friday, Jan 20, 2023 - 11:04 PM (IST)
ਨਵੀਂ ਦਿੱਲੀ (ਨਵੋਦਿਆ ਟਾਈਮਜ਼) : ਦਿੱਲੀ ਸਰਕਾਰ ਦੇ ਉਪ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਮਨੀਸ਼ ਸਿਸੋਦੀਆ ਨੇ ਯਮੁਨਾ ਦੀ ਸਫ਼ਾਈ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਿਜ਼ਨ ਅਤੇ ਵਾਅਦੇ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਯਮੁਨਾ ਦੀ ਸਫ਼ਾਈ ਲਈ ਦਿੱਲੀ ਜਲ ਬੋਰਡ ਨੂੰ 1028 ਕਰੋੜ ਰੁਪਏ ਵਾਧੂ ਪੂਰਕ ਗ੍ਰਾਂਟ ਵਜੋਂ ਮਨਜ਼ੂਰ ਕੀਤੇ ਗਏ ਹਨ। ਉਨ੍ਹਾਂ ਨੇ ਅੱਜ ਸਦਨ ’ਚ ਇਸ ਤੋਂ ਇਲਾਵਾ ਕਈ ਮਦਾਂ ’ਤੇ ਪੂਰਕ ਗ੍ਰਾਂਟਾਂ ਦੀ ਮੰਗ ਰੱਖੀ, ਜਿਸ ਨੂੰ ਮਨਜ਼ੂਰੀ ਦੇ ਦਿੱਤੀ ਗਈ।
ਇਹ ਵੀ ਪੜ੍ਹੋ : ਭਾਜਪਾ ਦਾ ਪੱਲਾ ਫੜਨ ਤੋਂ ਬਾਅਦ ਪਿੰਡ ਪੁੱਜੇ ਮਨਪ੍ਰੀਤ ਬਾਦਲ, ਠੋਕਿਆ ਵੱਡਾ ਦਾਅਵਾ
ਉਨ੍ਹਾਂ ਕਿਹਾ ਕਿ ਉਪ ਰਾਜਪਾਲ ਨੇ ਅਧਿਕਾਰੀਆਂ 'ਤੇ ਦਬਾਅ ਪਾ ਕੇ ਯਮੁਨਾ ਦੀ ਸਫ਼ਾਈ ਦੇ ਕੰਮ ਨੂੰ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਸਦਨ ਵੱਲੋਂ ਬਜਟ ਪਾਸ ਹੋਣ ਦੇ ਬਾਵਜੂਦ ਜਲ ਬੋਰਡ ਦੇ ਕੰਮ ਰੁਕੇ ਹੋਏ ਸਨ। ਉਨ੍ਹਾਂ ਨੇ ਪਹਿਲਾਂ ਯੋਜਨਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਦੋਂ ਸਕੀਮ ਨਹੀਂ ਰੁਕੀ ਤਾਂ ਫੰਡ ਰੋਕ ਦਿੱਤਾ ਗਿਆ ਪਰ ਯਮੁਨਾ ਦੀ ਸਫ਼ਾਈ ਦਾ ਕੰਮ ਚੱਲ ਰਿਹਾ ਹੈ। ਦਿੱਲੀ ਸਰਕਾਰ ਯਮੁਨਾ ਦੀ ਸਫ਼ਾਈ ਦਾ ਕੰਮ ਕਦੇ ਨਹੀਂ ਰੁਕਣ ਦੇਵੇਗੀ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ ’ਤੇ ਰਹੋ ਸਾਵਧਾਨ, UK ਦੀ ਹਸੀਨਾ ਨੇ ਭਰੋਸੇ 'ਚ ਲੈ ਕੇ ਲਾਇਆ ਲੱਖਾਂ ਦਾ ਚੂਨਾ
ਮਨੀਸ਼ ਸਿਸੋਦੀਆ ਨੇ ਕਿਹਾ ਕਿ ਮੁੱਖ ਮੰਤਰੀ ਦੇ ਵਾਅਦੇ ਮੁਤਾਬਕ ਅਗਲੀਆਂ ਚੋਣਾਂ ਤੋਂ ਪਹਿਲਾਂ ਯਮੁਨਾ ਸਾਫ਼ ਹੋ ਕੇ ਰਹੇਗੀ। ਇਸ ਦੇ ਲਈ ਉਨ੍ਹਾਂ ਨੂੰ ਜੋ ਵੀ ਕਰਨਾ ਪਿਆ ਉਹ ਕਰਨਗੇ। ਦਿੱਲੀ ਸਰਕਾਰ ਇਸ ਦਿਸ਼ਾ 'ਚ ਜੰਗੀ ਪੱਧਰ 'ਤੇ ਕੰਮ ਕਰ ਰਹੀ ਹੈ। ਯਮੁਨਾ ਦੀ ਸਫ਼ਾਈ ਨੂੰ ਪਹਿਲ ਦਿੰਦਿਆਂ ਮੁੱਖ ਮੰਤਰੀ ਕੇਜਰੀਵਾਲ ਨੇ ਖੁਦ ਹਰ ਪਹਿਲੂ 'ਤੇ ਬਾਰੀਕੀ ਨਾਲ ਨਜ਼ਰ ਰੱਖੀ ਹੋਈ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।