ਇੰਦਰਾ ਗਾਂਧੀ ਦੀ 100ਵੀਂ ਜਯੰਤੀ ਅੱਜ, ਸ਼ਕਤੀ ਸਥਲ ਜਾ ਕੇ ਰਾਹੁਲ ਅਤੇ ਮਨਮੋਹਨ ਨੇ ਦਿੱਤੀ ਸ਼ਰਧਾਂਜਲੀ

11/19/2017 12:00:16 PM

ਨਵੀਂ ਦਿੱਲੀ— ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 100ਵੀਂ ਜਯੰਤੀ 'ਤੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਕਤੀ ਸਥਲ ਜਾ ਕੇ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਜਨਮ 19 ਨਵੰਬਰ 1917 ਨੂੰ ਸਿਆਸੀ ਰੂਪ ਨਾਲ ਪ੍ਰਭਾਵਸ਼ਾਲੀ ਨਹਿਰੂ ਪਰਿਵਾਰ 'ਚ ਹੋਇਆ ਸੀ। ਇਨ੍ਹਾਂ ਦੇ ਪਿਤਾ ਜਵਾਹਰਲਾਲ ਨਹਿਰੂ ਅਤੇ ਇਨ੍ਹਾਂ ਦੀ ਮਾਤਾ ਕਮਲਾ ਨਹਿਰੂ ਸੀ। ਇੰਦਰਾ ਗਾਂਧੀ (19 ਨਵੰਬਰ 1917- 31 ਅਕਤੂਬਰ 1984) ਸਾਲ 1966 ਤੋਂ 1977 ਤੱਕ ਲਗਾਤਾਰ 3 ਪਾਰੀ ਲਈ ਭਾਰਤ ਗਣਰਾਜ ਦੀ ਪ੍ਰਧਾਨ ਮੰਤਰੀ ਰਹੀ ਅਤੇ ਉਸ ਤੋਂ ਬਾਅਦ ਚੌਥੀ ਪਾਰੀ 'ਚ 1980 ਤੋਂ ਲੈ ਕੇ 1984 'ਚ ਉਨ੍ਹਾਂ ਦੀ ਸਿਆਸੀ ਹੱਤਿਆ ਕਰ ਭਾਰਤ ਦੀ ਪ੍ਰਧਾਨ ਮੰਤਰੀ ਰਹੀ, ਹਾਲਾਂਕਿ 1984 'ਚ ਇੰਦਰਾ ਗਾਂਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਜਨਮ-ਸ਼ਤਾਬਦੀ ਮੌਕੇ 'ਤੇ 19 ਨਵੰਬਰ ਨੂੰ ਕਾਂਗਰਸ ਵੱਲੋਂ ਪ੍ਰਦੇਸ਼, ਜ਼ਿਲਾ ਅਤੇ ਬਲਾਕ ਪੱਧਰ 'ਤੇ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਇਸੇ ਕ੍ਰਮ 'ਚ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ 19 ਨਵੰਬਰ ਨੂੰ ਸਵੇਰ 11 ਵਜੇ ਪ੍ਰਦੇਸ਼ ਕਾਂਗਰਸ ਹੈੱਡ ਕੁਆਰਟਰ ਇੰਦਰਾ ਗਾਂਧੀ ਭਵਨ, ਜੈਪੁਰ 'ਤੇ ਫੁੱਲ ਭੇਟ ਪ੍ਰੋਗਰਾਮ ਹੋਵੇਗਾ।


Related News