ਦਿੱਲੀ ਪੁਲਸ ਦੇ ਕਰੀਬ 1000 ਕਰਮੀ ਨਿਕਲੇ ਕੋਰੋਨਾ ਪਾਜ਼ੇਟਿਵ

Monday, Jan 10, 2022 - 10:15 AM (IST)

ਦਿੱਲੀ ਪੁਲਸ ਦੇ ਕਰੀਬ 1000 ਕਰਮੀ ਨਿਕਲੇ ਕੋਰੋਨਾ ਪਾਜ਼ੇਟਿਵ

ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਰਾਜਧਾਨੀ ’ਚ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਵਾਧੇ ਦਰਮਿਆਨ ਐਡੀਸ਼ਨਲ ਪੁਲਸ ਕਮਿਸ਼ਨਰ ਸਮੇਤ ਦਿੱਲੀ ਪੁਲਸ ਦੇ ਕਰੀਬ 1000 ਤੋਂ ਵੱਧ ਕਰਮੀ ਕੋਰੋਨਾ ਨਾਲ ਪੀੜਤ ਪਾਏ ਗਏ ਹਨ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ,‘‘ਲਗਭਗ 1000 ਪੁਲਸ ਕਰਮੀ ਪਾਜ਼ੇਟਿਵ ਪਾਏ ਗਏ ਹਨ। ਉਹ ਫ਼ੋਰਸ ਦੀਆਂ ਵੱਖ-ਵੱਖ ਇਕਾਈਆਂ ਤੋਂ ਹਨ ਅਤੇ ਏਕਾਂਤਵਾਸ ਕਰ ਰਹੇ ਹਨ।’’

ਇਹ ਵੀ ਪੜ੍ਹੋ : ਬਜਟ ਸੈਸ਼ਨ ਤੋਂ ਪਹਿਲਾਂ 400 ਤੋਂ ਵੱਧ ਸੰਸਦ ਕਰਮੀ ਨਿਕਲੇ ਕੋਰੋਨਾ ਪਾਜ਼ੇਟਿਵ, ਦਫ਼ਤਰ ਆਉਣ ’ਤੇ ਰੋਕ

ਦਿੱਲੀ ਪੁਲਸ ’ਚ 80 ਹਜ਼ਾਰ ਤੋਂ ਵੱਧ ਕਰਮੀ ਹਨ। ਹਾਲ ’ਚ ਦਿੱਲੀ ਪੁਲਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਪੁਲਸ ਮੁਲਾਜ਼ਮਾਂ ਦਰਮਿਆਨ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਮਾਨਕ ਓਪਰੇਟਿੰਗ ਪ੍ਰਕਿਰਿਆ (ਐੱਸ.ਓ.ਪੀ.) ਜਾਰੀ ਕੀਤੀ ਸੀ। ਐੱਸ.ਓ.ਪੀ. ਅਨੁਸਾਰ, ਸਾਰੇ ਪੁਲਸ ਮੁਲਾਜ਼ਮਾਂ ਨੂੰ ਸੇਵਾ ਦੌਰਾਨ ਚਿਹਰੇ ’ਤੇ ਮਾਸਕ ਲਗਾਉਣਾ, ਸਮਾਜਿਕ ਦੂਰੀ ਦਾ ਪਾਲਣ ਕਰਨਾ ਅਤੇ ਉੱਚਿਤ ਤਰੀਕੇ ਨਾਲ ਹੱਥ ਧੋਣ/ਸੈਨੇਟਾਈਜ਼ ਕਰਨੇ ਚਾਹੀਦੇ ਹਨ। ਇਸ ’ਚ ਕਿਹਾ ਗਿਆ ਹੈ,‘‘ਜਿਨ੍ਹਾਂ ਕਰਮੀਆਂ ਨੇ ਮੈਡੀਕਲ ਥਾਂਵਾਂ ਤੋਂ ਕੋਰੋਨਾ ਰੋਕੂ ਟੀਕੇ ਦੀ ਖ਼ੁਰਾਕ ਨਹੀਂ ਲਈ ਹੈ, ਉਹ ਟੀਕਾਕਰਨ ਲਈ ਮੁੜ ਤੋਂ ਡਾਕਟਰਾਂ ਦੀ ਰਾਏ ਲੈ ਸਕਦੇ ਹਨ।’’

ਇਹ ਵੀ ਪੜ੍ਹੋ : ਪ੍ਰਕਾਸ਼ ਪੁਰਬ ’ਤੇ PM ਮੋਦੀ ਦਾ ਵੱਡਾ ਐਲਾਨ, ਹਰ ਸਾਲ 26 ਦਸੰਬਰ ਨੂੰ ਮਨਾਇਆ ਜਾਵੇਗਾ ‘ਵੀਰ ਬਾਲ ਦਿਵਸ’

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


author

DIsha

Content Editor

Related News