HP Election 2022: ਵਿਸ਼ਵ ਦੇ ਸਭ ਤੋਂ ਉੱਚੇ ਵੋਟਿੰਗ ਕੇਂਦਰ ਟਸ਼ੀਗੰਗ ’ਚ ਪਈਆਂ 100 ਫੀਸਦੀ ਵੋਟਾਂ
Saturday, Nov 12, 2022 - 06:06 PM (IST)

ਕੁੱਲੂ– ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਵਿਸ਼ਵ ਦੇ ਸਭ ਤੋਂ ਉੱਚੇ ਵੋਟਿੰਗ ਕੇਂਦਰ ਟਸ਼ੀਗੰਗ ’ਚ ਵੋਟਰਾਂ ਨੇ 100 ਫੀਸਦੀ ਵੋਟਾਂ ਪਾ ਕੇ ਇਤਿਹਾਸ ਰਚ ਦਿੱਤਾ ਹੈ। ਸਮੁੰਦਰ ਤਲ ਤੋਂ 15256 ਫੁੱਟ ਦੀ ਉਚਾਈ ’ਤੇ ਸਥਿਤ ਟਸ਼ੀਗੰਗ ’ਚ ਵੋਟਰਾਂ ਦੀ ਕੁੱਲ ਗਿਣਤੀ 52 ਹੈ। ਇੱਥੇ ਸਾਰੇ ਵੋਟਰਾਂ ਨੇ ਵੋਟ ਪਾਈ ਹੈ।